ਪਿੰਡ ਅਸਪਾਲ ਕੋਠੇ ਵਿਖੇ ਲੋੜਵੰਦ ਧੀਆਂ ਦੇ ਕੀਤੇ ਵਿਆਹ
ਮਾਨਸਾ ਜ਼ਿਲ੍ਹੇ ਦੇ ਪਿੰਡ ਅਸਪਾਲ ਕੋਠੇ ਵਿਖੇ
Publish Date: Sun, 29 Mar 2026 06:40 PM (IST)
Updated Date: Mon, 30 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਅਸਪਾਲ ਕੋਠੇ ਵਿਖੇ ਸਰਬੰਸ ਦਾਨੀ ਸੇਵਾ ਵੈੱਲਫੇਅਰ ਕਲੱਬ ਵੱਲੋਂ ਚਾਰ ਜ਼ਰੂਰਤਮੰਦ ਧੀਆਂ ਦੇ ਵਿਆਹ ਕਾਰਜ ਕੀਤੇ ਗਏ। ਵਿਆਹਾਂ ਦੇ ਸਮੇਂ ਇੰਨ੍ਹਾਂ ਜ਼ਰੂਰਤਮੰਦ ਧੀਆਂ ਨੂੰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਤੇ ਹੋਰ ਆਗੂਆਂ ਵੱਲੋਂ ਇੰਨ੍ਹਾਂ ਧੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸਰਬੰਸ ਦਾਨੀ ਸੇਵਾ ਵੈੱਲਫੇਅਰ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੰਨਿਆਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 4 ਲੋੜਵੰਦ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਹਨ ਤੇ ਇਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹ ਕਾਰਜ ਕਰਨਾ ਇਸ ਤੋਂ ਵੱਡਾ ਕੋਈ ਪੁੰਨ ਦਾ ਦਾਨ ਨਹੀਂ ਹੋ ਸਕਦਾ। ਇਸ ਦੌਰਾਨ ਸਰਬੰਸ ਦਾਨੀ ਸੇਵਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਤਾਮਕੋਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਾਲ ਜ਼ਰੂਰਤਮੰਦ ਧੀਆਂ ਦੇ ਵਿਆਹ ਕਾਰਜ ਕੀਤੇ ਜਾਂਦੇ ਹਨ ਅਤੇ ਇਸ ਸਾਲ ਵੀ ਮਾਨਸਾ ਦੇ ਪਿੰਡ ਅਸਪਾਲ ਕੋਠੇ ਵਿਚ ਧੀਆਂ ਦੇ ਵਿਆਹ ਕਾਰਜ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਵੀ ਦਿੱਤਾ ਗਿਆ।ਅਗਲੇ ਸਾਲ 31 ਲੋੜ਼ਵੰਦ ਧੀਆਂ ਦੇ ਵਿਆਹ ਕਾਰਜ ਕਰਨ ਦਾ ਟੀਚਾ ਮਿਥਿਆ ਜਾਵੇਗਾ। ਇਸ ਮੌਕੇ ਕਲੱਬ ਦੇ ਚੈਅਰਮੈਨ ਬਿੱਕਰ ਸਿੰਘ ਭਲੇਰੀਆਂ, ਸੰਜੀਵ ਸਰਮਾਂ ਖ਼ਜ਼ਾਨਚੀ, ਕਾਕਾ ਸਿੰਘ ਦਲੇਲ ਸਿੰਘ ਵਾਲਾ, ਹਰਦੀਪ ਸਿੰਘ ਪੰਨੂੰ, ਵੀਰਾ ਸਿੰਘ ਫਫੜੇ ਭਾਈਕੇ, ਮਨਪ੍ਰੀਤ ਸਿੰਘ, ਕਰਨੈਲ ਸਿੰਘ, ਸੋਨੀਆ ਸਰਮਾਂ ਤੇ ਕਲੱਬ ਦੇ ਸਮੂਹ ਅਹੁਦੇਦਾਰ ਮੌਜੂਦ ਸਨ।