ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ 23 ਨੂੰ
ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜੱਥੇਬੰਦੀਆਂ
Publish Date: Mon, 16 Mar 2026 06:55 PM (IST)
Updated Date: Tue, 17 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਭਾਈ ਬਹਿਲੋ ਸਾਹਿਬ ਗੁਰਦੁਆਰਾ ਸਾਹਿਬ ਫ਼ਫੜੇ ਭਾਈਕੇ ਵਿਖੇ ਹੋਈ। ਇਸ ਦੀ ਪ੍ਰਧਾਨਗੀ ਪ੍ਰਸ਼ੋਤਮ ਗਿੱਲ, ਅਮਰੀਕ ਸਿੰਘ ਫਫੜੇ ਅਤੇ ਜੁਗਰਾਜ ਸਿੰਘ ਅਹਿਮਦਪੁਰ ਨੇ ਕੀਤੀ। ਮੀਟਿੰਗ ਵਿੱਚ ਹੋਏ ਫ਼ੈਸਲੇ ਅਨੁਸਾਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 23 ਮਾਰਚ ਸਮੁੱਚੇ ਪੰਜਾਬ ਅੰਦਰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਦੇ ਫ਼ੈਸਲੇ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ, ਜਿਸ ਨੂੰ ਲਾਗੂ ਕਰਨ ਲਈ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਮਾਨਸਾ ਅੰਦਰ ਤਿੰਨ ਸਬ ਡਿਵੀਜ਼ਨਾਂ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇੱਕ ਤਾਨਾਸ਼ਾਹੀ ਤਾਕਤ ਦੇ ਨਜ਼ਰੀਏ ਹੇਠ ਆਪਣੇ ਵਪਾਰਕ ਢਾਂਚੇ ਨੂੰ ਚਲਾ ਰਿਹਾ ਹੈ ਅਤੇ ਆਪਣੀ ਤਾਕਤ ਦਾ ਗੱਲਤ ਇਸਤੇਮਾਲ ਕਰਕੇ ਦੂਸਰੇ ਦੇਸ਼ਾਂ ਤੇ ਕਬਜ਼ੇ ਨੀਤੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਰਾਕ ਅਤੇ ਫ਼ਿਰ ਇਜ਼ਰਾਈਲ ਰਾਹੀਂ ਫ਼ਲਸਤੀਨ, ਵੈਨਜ਼ੂਏਲਾ ਜਿਸ ਤਰ੍ਹਾਂ ਹਮਲੇ ਹੋਏ ਹਨ। ਉਹ ਵਿਸ਼ਵ ਜੰਗ ਵੱਲ ਧੱਕਣ ਵਾਲੇ ਹਨ। ਮੀਟਿੰਗ ਮੌਕੇ ਸਾਮਰਾਜਵਾਦ ਖਿਲਾਫ਼ ਅਤੇ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲਾਮਬੰਦ ਕਰਨ ਲਈ 23 ਮਾਰਚ ਨੂੰ ਸਬ ਡਵੀਜ਼ਨ ਪੱਧਰ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਨੂੰ ਸਾਮਰਾਜ ਵਿਰੋਧੀ ਦਿਵਸ਼ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਤੇ ਲੋਕਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ। ਇਸ ਸਮੇਂ ਮੀਟਿੰਗ ਵਿੱਚ ਗੁਰਨਾਮ ਸਿੰਘ ਭੀਖੀ, ਲਛਮਣ ਸਿੰਘ ਚੱਕ ਅਲੀਸ਼ੇਰ, ਰਾਮਫਲ ਚੱਕ ਅਲੀਸ਼ੇਰ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਜਸਵੀਰ ਕੌਰ ਨੱਤ, ਗੁਰਸੇਵਕ ਸਿੰਘ ਮਾਨਬੀਬੜੀਆਂ, ਸਤਵਿੰਦਰ ਸਿੰਘ, ਰੂਪ ਸਿੰਘ ਢਿੱਲੋਂ, ਭਜਨ ਸਿੰਘ ਘੁੰਮਣ, ਧੰਨਾ ਸਿੰਘ ਟਾਹਲੀਆਂ, ਲਾਲ ਚੰਦ ਸਰਦੂਲਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਗੁਰਚਰਨ ਸਿੰਘ ਖਿਆਲਾ ਅਤੇ ਦਰਸ਼ਨ ਸਿੰਘ ਮਘਾਣੀਆਂ ਆਦਿ ਹਾਜ਼ਰ ਸਨ।