ਮਾਨਸਾ ਦਾ ਸਾਂਝ ਕੇਂਦਰ ਬਣਿਆ ਬੇਸਹਾਰਾ
ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ
Publish Date: Mon, 30 Mar 2026 06:37 PM (IST)
Updated Date: Tue, 31 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਬਣਿਆ ਪੰਜਾਬ ਪੁਲਿਸ ਦਾ ਸਾਂਝ ਕੇਂਦਰ, ਜੋ ਕਿ ਆਮ ਜਨਤਾ ਨੂੰ ਤੁਰੰਤ ਅਤੇ ਆਸਾਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ, ਪਰ ਅੱਜ ਆਪਣੇ ਮਕਸਦ ਤੋਂ ਪੂਰੀ ਤਰ੍ਹਾਂ ਭਟਕਦਾ ਨਜ਼ਰ ਆ ਰਿਹਾ ਹੈ। ਕੇਂਦਰ ’ਚ ਜਾਣ ’ਤੇ ਕਈ ਵਾਰ ਤਾਇਨਾਤ ਮੁਲਾਜ਼ਮ ਨਾ ਮਿਲਣ ਕਾਰਨ ਆਮ ਲੋਕਾਂ ਦੀ ਭਾਰੀ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜ਼ਰੂਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਬਜ਼ੁਰਗ, ਮਹਿਲਾਵਾਂ ਤੇ ਦੂਰਦਰਾਜ਼ ਤੋਂ ਆਏ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਆਪਣੇ ਕੰਮ ਛੱਡ ਕੇ ਵਾਪਸ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਲੋਕਾਂ ਦਾ ਸਵਾਲ ਹੈ ਕਿ ਜਦੋਂ ਅਧਿਕਾਰੀਆਂ ਦੇ ਨੱਕ ਹੇਠਾਂ ਇਹ ਹਾਲਾਤ ਹਨ ਤਾਂ ਦੂਰਦਰਾਜ਼ ਇਲਾਕਿਆਂ ਦੀ ਸਥਿਤੀ ਕੀ ਹੋਵੇਗੀ? ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।