- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਪੱਧਰੀ ਸਿਵਲ ਸਰਵਿਸ ਪ੍ਰੀਖਿਆ ’ਚ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦੇਸ਼ ਪੱਧਰੀ ਸਿਵਲ ਸਰਵਿਸ ਪ੍ਰੀਖਿਆ ’ਚ ਮਾਨਸਾ ਦੇ ਦੋਹਤੇ ਤੇ ਡਾ. ਕੁਲਦੀਪ ਸਿੰਘ ਡਾਇਰੈਕਟਰ ਖੇਤਰੀ ਖੋਜ ਕੇਂਦਰ, ਪੀਏਯੂ ਫ਼ਰੀਦਕੋਟ ਤੇ ਡਾ. ਗਗਨਦੀਪ ਕੌਰ ਲੈਕਚਰਾਰ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਪੁੱਤਰ, ਬਿਕਰਜੀਤ ਸਿੰਘ ਟੈਕਸਲਾ ਦੇ ਭਾਣਜੇ ਸੁਨਾਵਰਦੀਪ ਸਿੰਘ ਨੇ 76 ਵਾਂ ਰੈਂਕ ਲੈ ਕੇ ਆਪਣਾ ਪਰਚਮ ਲਹਿਰਾਇਆ ਹੈ। ਉਸਦੀ ਇਸ ਉਪਲਬਧੀ ਤੇ ਸਮੁੱਚਾ ਮਾਨਸਾ ਖੁਸ਼ੀ ਨਾਲ ਖੀਵਾ ਹੋ ਗਿਆ। ਸੁਨਾਵਰਦੀਪ ਸਿੰਘ ਨੇ ਤੀਜੀ ਵਾਰ ਇਹ ਵੱਕਾਰੀ ਤੇ ਮੁਕਾਬਲੇ ਵਾਲੀ ਪ੍ਰੀਖਿਆ ਦਿੱਤੀ ਤੇ ਦੇਸ਼ ਭਰ ’ਚ 76ਵਾਂ ਰੈਂਕ ਲੈ ਕੇ ਆਈਏਐਸ ਦੀ ਪ੍ਰੀਖਿਆ ਪਾਸ ਕੀਤੀ ਹੈ। ਜਲਦ ਹੀ ਉਹ ਇਕ ਉੱਚ ਅਫ਼ਸਰ ਦੇ ਅਹੁਦੇ ਤੇ ਬਿਰਾਜਮਾਨ ਹੋ ਕੇ ਸਿਵਲ ਸਰਵਿਸ ਸੇਵਾ ਨਿਭਾਵੇਗਾ। ਉਂਝ ਅੱਜ ਕੱਲ੍ਹ ਉਹ ਸਹਿਕਾਰੀ ਸਭਾਵਾਂ ਵਿਖੇ ਬਤੌਰ ਇੰਸਪੈਕਟਰ ਦੀ ਨੌਕਰੀ ਕਰ ਰਿਹਾ ਹੈ। ਸੁਨਾਵਰਦੀਪ ਸਿੰਘ ਦੀ ਇਸ ਮਾਣਮੱਤੀ ਉਪਲਬਧੀ ਪਿੱਛੇ ਨਿਰੰਤਰ ਕਠੋਰ ਮਿਹਨਤ, ਟੀਚੇ ਦੀ ਪ੍ਰਾਪਤੀ ਦਾ ਸੰਕਲਪ ਤੇ ਦਿਨ ਰਾਤ ਦੀ ਸਿਰੜੀ ਪੜ੍ਹਾਈ ਹੈ। ਉਸਦਾ ਕਹਿਣਾ ਹੈ ਕਿ ਹਰ ਪ੍ਰਾਪਤੀ, ਉਪਲੱਬਧਤਾ ਸਾਡੇ ਅੰਦਰ ਸਾਡੀ ਸਿਰੜੀ ਮਿਹਨਤ ਮੁਸ਼ੱਕਤ ’ਚ ਲੁਕੀ ਹੁੰਦੀ ਹੈ। ਸਾਡੇ ਇਰਾਦਿਆਂ ‘ਚ ਉਸਨੂੰ ਹਾਸਲ ਕਰਦਾ ਜਜ਼ਬਾ ਹੋਣਾ ਜ਼ਰੂਰੀ ਹੈ। ਉਸਦਾ ਸੁਝਾਅ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰੋ, ਦੁਰਵਰਤੋ ਨਹੀਂ। ਇਸ ਵਿੱਚ ਸਿੱਖਣ, ਗਿਆਨ, ਵਿੱਦਿਆ ਦੇ ਅਨੇਕਾਂ ਪਹਿਲੂ ਹਨ, ਪਰ ਇਸਦੀ ਅੰਨ੍ਹੀ ਵਰਤੋਂ ਸਾਨੂੰ ਭੜਕਾਉਂਦੀ ਹੈ। ਸਵ. ਸਮਾਜਸੇਵੀ ਦਵਿੰਦਰ ਸਿੰਘ ਟੈਕਸਲਾ ਦੇ ਦੋਹਤੇ ਅਤੇ ਬਿਕਰਮ ਟੈਕਸਲਾ ਦੇ ਭਾਣਜੇ ਸੁਨਾਵਰਦੀਪ ਸਿੰਘ ਨੂੰ ਸਨਮਾਨਿਤ ਕਰਨ ਹਿੱਤ ਵਧਾਈਆਂ ਰੂਪੀ ਸ਼ੁਭਕਾਮਨਾਵਾਂ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ, ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਡਾ. ਜਨਕ ਰਾਜ, ਡਾ. ਤੇਜਿੰਦਰਪਾਲ ਸਿੰਘ ਰੇਖੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਖਾਲਸਾ ਕਾਲਜ ਦੇ ਪ੍ਰਿੰਸੀਪਲ ਧਰਮਿੰਦਰ ਸਿੰਘ ਉੱਭਾ, ਪ੍ਰੋ. ਅੱਛਰੂ ਸਿੰਘ, ਮਨਜੀਤ ਸਿੰਘ, ਵਿਸ਼ਵਦੀਪ ਬਰਾੜ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ, ਐਡਵੋਕੇਟ ਸਾਧੂ ਸਿੰਘ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਵਿਸ਼ਵਜੀਤ ਬਰਾੜ, ਅਸ਼ੋਕ ਬਾਂਸਲ, ਬਲਕੌਰ ਸਿੰਘ ਮੂਸੇ ਵਾਲਾ, ਕਾਂਗਰਸੀ ਆਗੂ ਅਰਸ਼ਦੀਪ ਸਿੰਘ ਮਾਇਕਲ ਗਾਗੋਵਾਲ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਵਿੱਕੀ, ਜਗਮਿੰਦਰ ਸਿੰਘ ਬੱਗਾ, ਇੰਦਰਜੀਤ ਸਿੰਘ, ਜਸਪ੍ਰੀਤ ਸਿੰਘ, ਜਗਦੀਪ ਸਿੰਘ, ਸੰਦਲਜੀਤ ਸਿੰਘ ਸਮੇਤ ਬੁਧੀਜੀਵੀ ਵਰਗ, ਰਾਜਨੀਤੀ ਨੇਤਾਵਾਂ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਉਹਦੇਦਾਰਾਂ ਅਤੇ ਸਮੂਹ ਸ਼ਹਿਰਵਾਸੀਆਂ ਨੇ ਵਧਾਈ ਦਿੱਤੀ। ਉਸਨੂੰ ਸਨਮਾਨ ਦਿੰਦਿਆਂ ਨੌਜਵਾਨਾਂ ਨੂੰ ਉਸਦੀ ਪ੍ਰਾਪਤੀ ਤੋਂ ਪ੍ਰੇਰਨਾ, ਜਜ਼ਬਾ ਤੇ ਨਿਰੰਤਰ ਮਿਹਨਤ ਦਾ ਗੁਰ ਲੈਣ ਦੀ ਗੱਲ ਕਹੀ ਹੈ।