ਰੇਲਗੱਡੀ ਹੇਠ ਆਉਣ ਕਾਰਨ ਔਰਤ ਦੀ ਮੌਤ
ਰੇਲ ਗੱਡੀ ਹੇਠ ਆਉਣ
Publish Date: Fri, 24 Apr 2026 05:53 PM (IST)
Updated Date: Sat, 25 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੇਲ ਗੱਡੀ ਹੇਠ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਇਸ ਮਾਮਲੇ ’ਚ ਜੀਆਰਪੀ ਮਾਨਸਾ ਇੰਚਾਰਜ ਏਐਸਆਈ ਪਾਖਰ ਸਿੰਘ ਨੇ ਦੱਸਿਆ ਕਿ ਇਕ ਅਣਪਛਾਤੀ ਔਰਤ ਉਮਰ ਕਰੀਬ 55-60 ਸਾਲ ਦੇ ਤਕਰੀਬਨ ਹੈ। ਉਸ ਦੀ ਓਵਰ ਬ੍ਰਿਜ ਮਾਨਸਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਟ੍ਰੇਨ ਹੇਠ ਆਉਣ ਕਰਕੇ ਮੌਤ ਹੋ ਗਈ ਹੈ। ਉਸ ਦੀ ਮੌਕੇ ’ਤੇ ਸ਼ਨਾਖ਼ਤ ਨਹੀਂ ਹੋ ਸਕੀ। ਉਸਦੀ ਉਮਰ ਕਰੀਬ 55-60 ਸਾਲ, ਰੰਗ ਸਾਂਵਲਾ ਨੀਲਾ ਬੂਟੀਆਂ ਵਾਲਾ ਸਲਵਾਰ ਸੂਟ ਪਹਿਨਿਆ ਹੋਇਆ ਹੈ। ਬੈਂਗਣੀ ਰੰਗ ਦੀ ਚੁੰਨੀ ਪੈਰਾਂ ਵਿੱਚ ਚੱਪਲਾਂ ਕੱਦ ਕਰੀਬ ਪੰਜ ਫੁੱਟ ਦੋ ਤਿੰਨ ਇੰਚ ਵਾਲ ਕਾਲੇ ਚਿੱਟੇ ਹਨ।