ਨਾਲੀਆਂ ਦਾ ਪਾਣੀ ਇਕੱਠਾ ਹੋ ਗਲੀਆਂ ‘ਚ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ
ਨਾਲੀਆਂ ’ਚ ਆਉਂਦਾ ਪਾਣੀ ਰੋਡ
Publish Date: Mon, 13 Apr 2026 07:27 PM (IST)
Updated Date: Tue, 14 Apr 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਾਲੀਆਂ ’ਚ ਆਉਂਦਾ ਪਾਣੀ ਰੋਡ ਜਾਲੀਆਂ ’ਚ ਇਕੱਠਾ ਹੁੰਦਾ ਹੋਇਆ ਓਵਰਫਲੋਅ ਹੋ ਕੇ ਸੜਕਾਂ ’ਤੇ ਆ ਜਾਂਦਾ ਹੈ। ਇਸ ਕਾਰਨ ਲੋਕ ਮੁਸ਼ਕਿਲਾਂ ’ਚ ਫਸ ਜਾਂਦੇ ਹਨ ਅਤੇ ਗਲੀਆਂ ‘ਚ ਆਉਣ ਜਾਣ ਵਾਲਿਆਂ ਨੂੰ ਦਿੱਕਤ ਖੜ੍ਹੀ ਹੋ ਜਾਂਦੀ ਹੈ। ਹਰ ਕੋਈ ਇਸ ਸਮੱਸਿਆ ਦੇ ਹੱਲ ਦੀ ਮੰਗ ਕਰ ਰਿਹਾ ਹੈ। ਵਨ ਵੇ ਰੋਡ ਨੇੜੇ ਪਵਨ ਧੀਰ ਵਾਲੀ ਗਲੀ ’ਚ ਵੀ ਨਾਲੀਆਂ ਦਾ ਪਾਣੀ ਰੋਡ ਜਾਲੀ ’ਚ ਇਕੱਠਾ ਹੋਣ ਦੇ ਬਾਅਦ ਓਵਰਫ਼ਲੋਅ ਹੋ ਕੇ ਗਲੀ ’ਚ ਫ਼ੈਲ ਰਿਹਾ ਹੈ ਅਤੇ ਇਸ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਨੂੰ ਲੋਕ ਖ਼ੁਦ ਹੀ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰ ਰਾਮਪਾਲ ਸਿੰਘ ਨੇ ਦੱਸਿਆ ਕਿ ਓਵਰਫ਼ਲੋ ਦੀ ਸਮੱਸਿਆ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਇੱਛਾ ਪੂਰਕ ਗੁਰਦੁਆਰਾ ਨਜ਼ਦੀਕ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਦੋਂਕਿ ਹੋਮਗਾਰਡ ਦਫ਼ਤਰ ਕੋਲ ਵੀ ਪਾਣੀ ਖੜ੍ਹਾ ਰਹਿੰਦਾ ਹੈ। ਇਹੀ ਨਹੀਂ ਕਾਲਜ ਰੋਡ ’ਤੇ ਵੀ ਸੀਵਰੇਜ ਓਵਰਫਲੋਅ ਹੋ ਜਾਂਦਾ ਹੈ। ਇਸ ਕਾਰਨ ਆਮ ਲੋਕ ਦਿੱਕਤ ’ਚ ਹਨ ਤੇ ਇਹ ਸਮੱਸਿਆਵਾਂ ਜਲਦ ਹੱਲ ਕਰਵਾਈਆਂ ਜਾਣ। ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਹ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ।