ਸੜਕ ਹਾਦਸੇ ’ਚ ਇਕ ਦੀ ਮੌਤ, ਅਣਪਛਾਤੇ ਖ਼ਿਲਾਫ਼ ਕੇਸ ਦਰਜ
ਮਾਨਸਾ ਸਿਰਸਾ ਨੈਸ਼ਨਲ ਹਾਈਵੇ
Publish Date: Sun, 11 Jan 2026 06:24 PM (IST)
Updated Date: Mon, 12 Jan 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਸਿਰਸਾ ਨੈਸ਼ਨਲ ਹਾਈਵੇ ’ਤੇ ਟਰੱਕ ਦੀ ਟੱਕਰ ਕਾਰਨ ਛੋਟੇ ਹਾਥੀ ਚਾਲਕ ਦੀ ਹੋਈ ਮੌਤ ਦੇ ਬਾਅਦ ਥਾਣਾ ਸਦਰ ਮਾਨਸਾ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਦਲੇਰ ਸਿੰਘ ਨੇ ਦੱਸਿਆ ਕਿ ਮੁਦੱਈ ਖੁਸ਼ਵੀਰ ਸਿੰਘ ਵਾਸੀ ਝੁਨੀਰ ਅਨੁਸਾਰ 9 ਜਨਵਰੀ 2026 ਨੂੰ ਵੇਲੇ ਕਰੀਬ 10.45 ਦਾ ਹੋਵੇਗਾ। ਉਹ ਉਸ ਦਾ ਭਰਾ ਤੇ ਸੁਖਚੈਨ ਸਿੰਘ ਅਤੇ ਸੁਖਚੈਨ ਸਿੰਘ ਦਾ ਸਾਲਾ ਅਰਸ਼ਦੀਪ ਸਿੰਘ ਆਪਣੇ ਛੋਟੇ ਹਾਥੀ ਨੰਬਰੀ ਐਚਆਰ 62ਏ 6895 ਤੇ ਮਾਨਸਾ ਤੋਂ ਝੁਨੀਰ ਨੂੰ ਜਾ ਰਹੇ ਸੀ। ਇਸ ਦੌਰਾਨ ਸਰਦੂਲਗੜ੍ਹ ਵਾਲੇ ਪਾਸਿਓਂ ਕਿਸੇ ਅਣਪਛਾਤੇ ਵਿਅਕਤੀ ਨੇ ਟਰੱਕ ਨੰਬਰੀ ਆਰਜੇ 07ਜੀਸੀ 2346 ਬੜੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਸਾਡੇ ਛੋਟੇ ਹਾਥੀ ਵਿੱਚ ਮਾਰਿਆ। ਇਸ ’ਤੇ ਉਸਦੇ ਭਰਾ ਸੁਖਚੈਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਦੇ ਸੱਟਾਂ ਜ਼ਿਆਦਾ ਹੋਣ ਕਰਕੇ ਏਮਜ਼ ਹਸਪਤਾਲ ਵਿਚ ਬਠਿੰਡਾ ਰੈਫਰ ਕਰ ਦਿੱਤਾ। ਉਸ ਦਾ ਇਲਾਜ ਚੱਲ ਰਿਹਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ’ਤੇ ਕੇਸ ਦਰਜ ਕਰ ਲਿਆ ਹੈ।