ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਸਾਲਾਸਰ ਧਾਮ ਮੱਥਾ ਟੇਕਣ
Publish Date: Thu, 08 Jan 2026 07:15 PM (IST)
Updated Date: Thu, 08 Jan 2026 07:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਾਲਾਸਰ ਧਾਮ ਮੱਥਾ ਟੇਕਣ ਗਏ ਪਰਿਵਾਰ ਦੇ ਘਰ ਨੂੰ ਪਿੱਛੋਂ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੀ਼ੜਤ ਵਿੱਕੀ ਕੁਮਾਰ ਪੁੱਤਰ ਦੇਵੀ ਦਿਆਲ ਵਾਸੀ ਵਾਰਡ ਨੰਬਰ. 27 ਭੱਠਾ ਬਸਤੀ ਮਾਨਸਾ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਕਿ ਉਹ ਆਪਣੇ ਪਰਿਵਾਰ ਸਮੇਤ 29 ਦਸੰਬਰ 2025 ਨੂੰ ਸਾਲਾਸਰ ਮੱਥਾ ਟੇਕਣ ਲਈ ਗਏ ਸੀ। ਜਦੋਂ ਉਹ ਆਏ ਤਾਂ ਜ਼ਿੰਦਰੇ ਟੁੱਟੇ ਪਏ ਸੀ। ਉਨ੍ਹਾਂ ਆਪਣਾ ਸਾਮਾਨ ਚੈੱਕ ਕੀਤਾ ਤਾਂ ਘਰ ਵਿੱਚ ਪਏ ਦੋ ਗੈਸ ਸਿਲੰਡਰ ਕੰਪਨੀ ਇੰਡੇਨ ਅਤੇ ਅਲਮਾਰੀ ਵਿੱਚੋਂ ਤਿੰਨ ਚਾਂਦੀ ਦੀਆਂ ਛਾਪਾਂ, ਇੱਕ ਛਾਂਪ ਸੋਨਾ ਅਤੇ 50 ਹਜ਼ਾਰ ਦੀ ਨਕਦੀ ਗਾਇਬ ਸੀ। ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਰਤਨ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਮਾਨਸਾ, ਸ਼ਨੀ ਪੁੱਤਰ ਸਤੀਸ਼ ਕੁਮਾਰ ਵਾਸੀ ਮਾਨਸਾ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਰਾਤ ਸਮੇਂ ਘਰ ਵਿੱਚ ਦਾਖਲ ਹੋ ਕੇ ਕੀਤੀ ਗਈ ਹੈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਮੁਲਜ਼ਮ ਰਤਨ ਕੁਮਾਰ ਕੋਲੋਂ ਇੱਕ ਗੈਸ ਸਲੰਡਰ ਬਰਾਮਦ ਕਰ ਲਿਆ ਗਿਆ ਹੈ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਨੀ ਸਿੰਘ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।