ਪੁਲਿਸ ਨੇ 60 ਗੁੰਮ ਹੋਏ ਮੋਬਾਈਲ ਬਰਾਮਦ ਕਰਵਾ ਕੇ ਕੀਤੇ ਮਾਲਕਾਂ ਹਵਾਲੇ
ਭਾਗੀਰਥ ਸਿੰਘ ਮੀਨਾ ਆਈ.ਪੀ.ਐਸ ਐਸ
Publish Date: Mon, 12 Jan 2026 05:37 PM (IST)
Updated Date: Tue, 13 Jan 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਪੁਲਿਸ ਮਾਨਸਾ ਭਾਵੇਂ ਨਿੱਤ ਦੇ ਧਰਨੇ, ਰੈਲੀਆਂ, ਨਸ਼ਿਆਂ ਨੂੰ ਰੋਕਣ ਲਈ ਦਿਨ/ਰਾਤ ਦੀਆ ਨਾਕਾਬੰਦੀ ਡਿਊਟੀਆਂ ਅਤੇ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆ ਡਿਊਟੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀਆਂ ਸਖ਼ਤ ਡਿਊਟੀਆਂ ਵਿੱਚ ਰੁੱਝੀ ਹੋਈ ਹੈ। ਫ਼ਿਰ ਵੀ ਸਹੀ ਢੰਗ ਨਾਲ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦੇ ਹੋਏ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸੀਈਆਈਆਰ ਪੋਰਟਲ ਦੀ ਮੱਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਨ੍ਹਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਜਾ ਰਿਹਾ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਪਤਾਨ ਪੁਲਿਸ ਭਾਗੀਰਥ ਸਿੰਘ ਮੀਨਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀਈਆਈਆਰ ਪੋਰਟਲ ਦੀ ਮੱਦਦ ਨਾਲ ਜਿਲ੍ਹਾ ਮਾਨਸਾ ਦੀ ਸਮੁੱਚੀ ਪੁਲਿਸ ਟੀਮ ਅਤੇ ਥਾਣਾ ਸਾਈਬਰ ਕਰਾਈਮ ਮਾਨਸਾ ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਮੁਹਿੰਮ ਦੌਰਾਨ ਅੱਜ 60 ਗੁੰਮ ਹੋਏ ਮੋਬਾਈਲ ਫ਼ੋਨ ਲੱਭ ਕੇ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ, ਜਿੰਨ੍ਹਾ ਦੀ ਕੁੱਲ ਕੀਮਤ ਕਰੀਬ 7,20,000/- ਲੱਖ ਰੁਪਏ ਬਣਦੀ ਹੈ। ਇਹ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ, ਜਿਸ ਰਾਹੀ ਹੁਣ ਤੱਕ ਮਾਨਸਾ ਪੁਲਿਸ ਵੱਲੋਂ ਕੁੱਲ 644 ਮੋਬਾਇਲ ਫ਼ੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨਸਾ ਪੁਲਿਸ ਲਗਾਤਾਰ 24 ਘੰਟੇ ਆਪਣੇ ਕੰਮ ਵਿੱਚ ਮੁਸਤੈਦ ਹੈ, ਜਿਸਦੇ ਸਿੱਟੇ ਵਜੋੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਮੋਬਾਇਲ ਫੋੋਨ ਬਰਾਮਦ ਹੋਣ ਦੀ ਵੱਡੀ ਆਸ ਹੈ ਐਸ.ਐਸ.ਪੀ. ਮਾਨਸਾ ਜੀ ਵੱਲੋਂ ਸੀਈਆਈਆਰ ਪੋਰਟਲ ਸਬੰਧੀ ਜਾਣੂ ਕਰਾਉਦੇ ਹੋਏ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਦੇ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕਰਾਈਮ ’ਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਪਬਲਿਕ ਦੇ ਗੁੰਮਸੁਦਾ ਮੋਬਾਈਲਾਂ ਦੀ ਬਰਾਮਦਗੀ ਸਬੰਧੀ ਮਾਨਸਾ ਪੁਲਿਸ ਵੱਲੋਂ ਆਰੰਭੀ ਮੁਹਿੰਮ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ।