- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ

- ਪੁਲਿਸ ਨੇ ਕੀਤਾ ਮੁਲਜ਼ਮਾਂ ਨੂੰ ਕਾਬੂ, ਸੰਦੀਪ ਸਿੰਘ ਨੇ ਖੁਦ ਨੂੰ ਅਗਵਾ ਕਹਿ ਆਪਣੇ ਹੀ ਪਰਿਵਾਰ ਨੂੰ ਕੀਤਾ ਗੁੰਮਰਾਹ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਮਾਨਸਾ ਸ਼ਹਿਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਹੀ ਸਾਥੀਆਂ ਨਾਲ ਮਿਲ ਕੇ ਆਪਣੇ ਮਾਪਿਆਂ ਨੂੰ ਖੁਦ ਦੇ ਅਗਵਾ ਹੋਣ ਦਾ ਕਹਿ ਕੇ ਗੁੰਮਰਾਹ ਕੀਤਾ ਅਤੇ ਪੁਲਿਸ ਵੱਲੋਂ ਇਸ ਮਾਮਲੇ ’ਚ ਉਕਤ ਨੌਜਵਾਨ ਸਮੇਤ ਉਸ ਦੇ ਸਾਥੀਆਂ ਨੂੰ ਕਾਬੂ ਕਰ ਕੇ ਮਾਮਲਾ ਸੁਲਝਾਇਆ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਇਹ ਮਾਮਲੇ ਬਾਰੇ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਰਾਜ ਸਿੰਘ ਵਾਸੀ ਮਲਕਪੁਰ ਖਿਆਲਾ ਨੇ ਆਪਣੇ ਮੋਬਾਈਲ ਰਾਹੀਂ 112 ’ਤੇ 15 ਅਪ੍ਰੈਲ 2026 ਨੂੰ ਇਤਲਾਹ ਦਿੱਤੀ ਸੀ ਕਿ ਮਾਨਸਾ ਦੇ ਆਰਟੀਓ ਦਫ਼ਤਰ ਨੇੜੇ ਟਿੱਬਾ ਖਿਆਲਾ ਰੋਡ ਮਾਨਸਾ ਤੋਂ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਲੜਕੇ ਸੰਦੀਪ ਸਿੰਘ (26) ਨੂੰ ਅਗਵਾ ਕਰ ਲਿਆ। ਉਸ ਨੇ ਦੱਸਿਆ ਕਿ ਸੰਦੀਪ ਸਿੰਘ ਕੋਲ 2 ਲੱਖ 50 ਹਜ਼ਾਰ ਰੁਪਏ ਅਤੇ ਇੱਕ ਮੋਟਰਸਾਈਕਲ ਸੀ। ਪੀੜਤ ਰਾਜ ਸਿੰਘ ਦੀ ਕਾਲ 112 ’ਤੇ ਥਾਣਾ ਸਦਰ ਮਾਨਸਾ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਮਾਮਲੇ ਵਿੱਚ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੇ ਮੱਦੇਨਜ਼ਰ ਮਨਮੋਹਨ ਸਿੰਘ ਔਲਖ ਐੱਸਪੀ (ਇੰਨਵੈਸਟੀਗੇਸ਼ਨ) ਮਾਨਸਾ, ਬੂਟਾ ਸਿੰਘ ਉਪ ਕਪਤਾਨ ਪੁਲਿਸ (ਸ.ਡ.) ਮਾਨਸਾ ਦੀ ਨਿਗਰਾਨੀ ਹੇਠ ਥਾਣੇਦਾਰ ਭੁਪਿੰਦਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ ਤੇ ਏਐੱਸਆਈ ਮੱਖਣ ਸਿੰਘ ਇੰਚਾਰਜ ਚੌਕੀ ਠੂਠਿਆਂਵਾਲੀ ਦੀ ਅਗਵਾਈ ਵਿਚ ਏਐੱਸਆਈ ਓਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਦੇ ਮੌਕਾ ਵਕੂਆ ’ਤੇ ਪੁੱਜਾ, ਉੱਥੇ ਰਾਜ ਸਿੰਘ ਨਾਲ ਗੱਲਬਾਤ ਕੀਤੀ। ਇਸ ’ਤੇ ਮੁਕੱਦਮਾ ਨੰਬਰ. 120 ਮਿਤੀ 15 ਅਪ੍ਰੈਲ 2026 ਅ/ਧ 140(2), 307 ਥਾਣਾ ਸਦਰ ਮਾਨਸਾ ਦਰਜ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਪੁਲਿਸ ਪਾਰਟੀ ਵੱਲੋਂ 3 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਲਕਪੁਰ, ਕੇਸਰ ਸਿੰਘ ਉਰਫ਼ ਲਾਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਖਿਆਲਾ ਕਲਾਂ ਦੱਸਿਆ। ਜੋ ਸੰਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਕੈਨੇਡਾ ਤੋਂ ਉਸ ਦੀ ਭੈਣ ਨੇ 5 ਲੱਖ ਰੁਪਏ ਉਸ ਦੇ ਖਾਤੇ ਵਿੱਚ ਪਾਏ ਸੀ। ਇਹ ਉਹ ਅਤੇ ਉਸ ਦੇ ਦੋਸਤ ਕੇਸਰ ਸਿੰਘ ਨੇ 5 ਲੱਖ ਰੁਪਏ ਬੈਂਕ ਵਿੱਚੋਂ ਕਢਵਾ ਲਏ। ਫ਼ਿਰ ਉਸ ਦੇ ਦੋਸਤ ਕੇਸਰ ਸਿੰਘ ਨੇ ਕਿਹਾ ਕਿ ਉਸ ਦੇ ਜਾਣਕਾਰ ਬੰਦੇ ਪੈਸੇ ਦੁੱਗਣੇ ਕਰਦੇ ਹਨ। ਉਹ ਬਠਿੰਡਾ ਦੇ ਹਨ। ਉਹ ਅੱਜ ਵੀ ਉਸ ਦੇ ਘਰ ਆਏ ਹੋਏ ਹਨ ਅਤੇ ਫ਼ਿਰ ਸਾਰੇ ਜਾਣੇ ਕੇਸਰ ਸਿੰਘ ਦੇ ਘਰ ਚਲੇ ਗਏ। ਜਿੱਥੇ ਪੈਸੇ ਦੁੱਗਣੇ ਕਰਨ ਲੱਗੇ ਤਾਂ 10 ਹਜ਼ਾਰ ਰੁਪਏ ਬਠਿੰਡਾ ਵਾਲਿਆਂ ਨੇ ਨਕਦ ਲੈ ਲਏ ਅਤੇ ਬਾਕੀ 2 ਲੱਖ 50 ਹਜ਼ਾਰ ਰੁਪਏ ਦੁੱਗਣੇ ਕਰਨ ਦੇ ਸਬੰਧ ਵਿੱਚ ਅੱਗ ਨਾਲ ਜਲ ਗਏ, ਜੋ ਅਸੀਂ ਤਿੰਨਾਂ ਜਣਿਆਂ ਨੇ ਘਰੋਂ ਚੋਰੀਓਂ ਪੈਸੇ ਰੱਖਣ ਦੇ ਵਾਸਤੇ ਇਹ ਪਲਾਨ ਤਿਆਰ ਕੀਤਾ ਸੀ। ਇਸ ਦੌਰਾਨ ਤਫ਼ਤੀਸ਼ ਇੰਨ੍ਹਾਂ ਕੋਲੋਂ 2 ਲੱਖ 30 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰਵਾ ਲਿਆ ਗਿਆ ਹੈ ਅਤੇ 20 ਹਜ਼ਾਰ ਰੁਪਏ ਵਿੱਚੋਂ ਇਨ੍ਹਾਂ ਨੇ ਮੰਨਿਆ ਕਿ ਕੁਝ ਪੈਸੇ ਅਸੀਂ ਖਰਚ ਕਰ ਦਿੱਤੇ ਹਨ ਅਤੇ ਕੁੱਝ ਪੈਸੇ ਬਠਿੰਡਾ ਵਾਲੇ ਵਿਅਕਤੀ ਲੈ ਗਏ ਜੋ ਬਠਿੰਡਾ ਵਾਲਾ ਵਿਅਕਤੀ ਆਪਣਾ ਨਾਮ ਗੋਲਡੀ ਦੱਸਦਾ ਸੀ। ਇਸ ਕਰ ਕੇ ਇਨ੍ਹਾਂ ਨੂੰ ਮੁਕੱਦਮੇ ਵਿੱਚ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਗਿਣੀ ਮਿੱਥੀ ਸਾਜਿਸ਼ ਦੌਰਾਨ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਝੂਠੀ ਕਹਾਣੀ ਬਣਾ ਕੇ ਅਤੇ 2 ਲੱਖ 50 ਹਜ਼ਾਰ ਰੁਪਏ ਨੂੰ ਛੁਪਾਉਣ ਖਾਤਰ ਅਤੇ ਨਸ਼ੇ ਦੀ ਪੂਰਤੀ ਲਈ ਬਚੇ ਹੋਏ ਪੈਸਿਆਂ ਨੂੰ ਵੀ ਖੁਰਦ ਬੁਰਦ ਕਰਨ ਦੇ ਮਕਸਦ ਨਾਲ ਆਪਣੀ ਮਾਤਾ ਨੂੰ ਅਗਵਾ ਹੋਣ ਬਾਰੇ ਅਤੇ ਪੈਸੇ ਖੋਹਣ ਬਾਰੇ ਦੱਸਿਆ। ਇਸ ’ਤੇ ਉਸ ਦੇ ਪਿਤਾ ਰਾਜ ਸਿੰਘ ਦੀ ਕਾਲ 112 ’ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।