‘ਆਪ੍ਰੇਸ਼ਨ ਪਰਹਾਰ’ ਤਹਿਤ ਗੈਂਗਸਟਰਵਾਦ ਖ਼ਿਲਾਫ਼ ਪੁਲਿਸ ਹੋਈ ਸਖ਼ਤ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ
Publish Date: Tue, 10 Feb 2026 06:48 PM (IST)
Updated Date: Wed, 11 Feb 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਆਈਪੀਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ 'ਆਪ੍ਰੇਸ਼ਨ ਪਰਹਾਰ 2.0' ਤਹਿਤ ਕਈ ਜਗ੍ਹਾ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ 2 ਐੱਸਪੀ, 07 ਡੀਐਸਪੀ, 12 ਮੁੱਖ ਅਫ਼ਸਰ, ਇੰਚਾਰਜ ਸੀਆਈਏ ਸਟਾਫ਼ ਮਾਨਸਾ, ਇੰਚਾਰਜ ਐਂਟੀਨਾਰਕੋਟਿਕ ਸੈੱਲ ਸਮੇਤ ਕੁੱਲ੍ਹ 361 ਪੁਲਿਸ ਕਰਮਚਾਰੀ ਤਾਇਨਾਤ ਕਰਕੇ ਜ਼ਿਲ੍ਹੇ ਅੰਦਰ ਗੈਗਸਟਰਾਂ/ਗੈਗਸਟਰਾਂ ਦੇ ਸਹਿਯੋਗੀਆਂ ਤੇ ਹੋਰ ਹੀਨੀਅਸ ਕ੍ਰਾਈਮ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬੱਸ ਅੱਡੇ ਤੋਂ ਇਲਾਵਾ ਹੋਰ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕੀਤੀ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਵੱਲੋਂ ਜਾਣਕਾਰੀ ਦਿੱਤੀ ਕਿ 'ਆਪ੍ਰੇਸ਼ਨ ਪਰਹਾਰ 2.0' ਦੌਰਾਨ ਜ਼ਿਲ੍ਹੇ ਦੇ ਅੰਦਰ ਵੱਖ-ਵੱਖ ਥਾਣਿਆਂ ਵਿੱਚ ਗੈਂਗਸਟਰਾਂ/ਗੈਂਗਸਟਰਾਂ ਦੇ ਸਹਿਯੋਗੀਆਂ ਤੇ ਹੋਰ ਹੀਨੀਅਸ ਕਰਾਈਮ ਨੂੰ ਅੰਜ਼ਾਮ ਦੇਣ ਵਾਲੇ 61 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਭਾਗੀਰਥ ਸਿੰਘ ਮੀਨਾ, ਆਈਪੀਐੱਸ ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਦੱਸਿਆ ਗਿਆ ਕਿ ਗੈਗਸਟਰਵਾਦ ਤੇ ਸੰਗਠਿਤ ਅਪਰਾਧ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਹ ਕਾਰਵਾਈ ਇਸੇ ਤਰ੍ਹਾਂ ਬਰਕਰਾਰ ਰਹੇਗੀ।