- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ 'ਯੁੱਧ ਨਸ਼ਿਆ ਵਿਰੁੱਧ' ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ 10 ਮੁਕਦੱਮੇ ਦਰਜ ਕਰਕੇ 14 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 48.50 ਗ੍ਰਾਮ ਹੈਰੋਇਨ, 70 ਪਾਬੰਦੀਸ਼ੁਦਾ ਗੋਲੀਆਂ, 8 ਬੋਤਲਾਂ ਸ਼ਰਾਬ ਨਾਜਾਇਜ਼, 15 ਲੀਟਰ ਲਾਹਣ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਟੀਮ ਨੇ ਪ੍ਰਭਜੋਤ ਸਿੰਘ ਵਾਸੀ ਚੰਦ ਚਹਿਲ ਵਾਲੀ ਗਲੀ ਮਾਨਸਾ ਕੋਲੋਂ ਗਸ਼ਤ ਦੌਰਾਨ 40 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਿਟੀ-2 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ। ਥਾਣਾ ਭੀਖੀ ਦੀ ਪੁਲਿਸ ਟੀਮ ਨੇ ਬੁੱਧੂ ਸਿੰਘ ਵਾਸੀ ਧਲੇਵਾਂ ਕੋਲੋਂ ਗਸ਼ਤ ਦੌਰਾਨ 15 ਲੀਟਰ ਲਾਹਣ ਬਰਾਮਦ ਕਰ ਕੇ ਮੁਕਦੱਮਾ ਐਕਸਾਈਜ਼ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਤੇ ਥਾਣਾ ਦੀ ਪੁਲਿਸ ਟੀਮ ਨੇ ਜਸਕਰਨ ਸਿੰਘ ਵਾਸੀ ਭੀਖੀ, ਅਕਾਸ਼ਦੀਪ ਸਿੰਘ ਵਾਸੀ ਭੀਖੀ, ਕਰਮਵੀਰ ਸਿੰਘ ਵਾਸੀ ਭੀਖੀ ਕੋਲੋਂ ਗਸ਼ਤ ਦੌਰਾਨ 11 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਲੱਭੀ ਸਿੰਘ ਵਾਸੀ ਭੀਖੀ, ਲਖਵਿੰਦਰ ਸਿੰਘ ਵਾਸੀ ਭੀਖੀ, ਅਕਾਸ਼ਦੀਪ ਸਿੰਘ ਵਾਸੀ ਭੀਖੀ ਕੋਲੋਂ ਗਸ਼ਤ ਦੌਰਾਨ 14 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ। ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਮਿਸ਼ਰਾ ਸਿੰਘ ਵਾਸੀ ਝੰਡੂਕੇ ਕੋਲੋਂ ਗਸ਼ਤ ਦੌਰਾਨ 08 ਬੋਤਲਾਂ ਸ਼ਰਾਬ ਨਾਜਾਇਜ਼ ਮੁਕਦੱਮਾ ਐਕਸਾਈਜ਼ ਐਕਟ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਤੇ ਥਾਣਾ ਦੀ ਪੁਲਿਸ ਟੀਮ ਨੇ ਗੁਰਦਾਸ ਸਿੰਘ ਵਾਸੀ ਕੋਰਵਾਲਾ ਕੋਲੋਂ ਗਸ਼ਤ ਦੌਰਾਨ 6 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ। ਥਾਣਾ ਬਰੇਟਾ ਦੀ ਪੁਲਿਸ ਟੀਮ ਨੇ ਜਸਵੀਰ ਸ਼ਰਮਾ ਵਾਸੀ ਧਰਮਪੁਰਾ ਕੋਲੋਂ ਗਸ਼ਤ ਦੌਰਾਨ 6.50 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਬਰੇਟਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ। ਥਾਣਾ ਬੋਹਾ ਦੀ ਪੁਲਿਸ ਟੀਮ ਨੇ ਜਗਦੀਪ ਸਿੰਘ ਵਾਸੀ ਸੈਦੇਵਾਲਾ ਕੋਲੋਂ ਗਸ਼ਤ ਦੌਰਾਨ 38 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਤੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ। ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਬਲਰਾਜ ਸਿੰਘ ਵਾਸੀ ਨੰਗਲ ਕਲਾਂ ਕੋਲੋਂ ਗਸ਼ਤ ਦੌਰਾਨ 5 ਗ੍ਰਾਮ ਹੈਰੋਇਨ ਬ੍ਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਮੇਵਾ ਸਿੰਘ ਵਾਸੀ ਵਾਰਡ-1 ਮਾਨਸਾ ਕੋਲੋਂ ਗਸ਼ਤ ਦੌਰਾਨ 6 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਐੱਨਡੀਪੀਐੱਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ।