ਪਾਬੰਦੀਸ਼ੁਦਾ ਗੋਲੀਆਂ, ਕੈਪਸੂਲ ਤੇ ਅਫ਼ੀਮ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ
Publish Date: Mon, 16 Feb 2026 07:28 PM (IST)
Updated Date: Tue, 17 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿਚ 4 ਮੁਕਦੱਮੇ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 20 ਪਾਬੰਦੀਸ਼ੁਦਾ ਗੋਲੀਆਂ,105 ਸਿਗਨੇਚਰ ਕੈਪਸੂਲ, 40 ਗ੍ਰਾਮ ਅਫ਼ੀਮ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਟੀਮ ਨੇ ਪੱਪੂ ਸਿੰਘ ਵਾਸੀ ਵਾਰਡ ਨੰਬਰ. 02 ਭੀਖੀ ਕੋਲੋਂ ਗਸ਼ਤ ਦੌਰਾਨ 20 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਭੀਖੀ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਹੈ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਟੀਮ ਨੇ ਬੰਟੂ ਵਾਸੀ ਵਾਰਡ ਨੰਬਰ. 19 ਬੁਢਲਾਡਾ ਕੋਲੋਂ ਗਸ਼ਤ ਦੌਰਾਨ 45 ਸਿਗਨੇਚਰ ਕੈਪਸੂਲ ਬ੍ਰਾਮਦ ਕਰ ਕੇ ਮੁਕਦੱਮਾ ਬੀਐੱਨਐੱਸ ਥਾਣਾ ਸਦਰ ਬੁਢਲਾਡਾ ਤਹਿਤ ਦਰਜ ਕਰਕੇ ਤਫਤੀਸ ਅਮਲ ’ਚ ਲਿਆਂਦੀ ਗਈ। ਇਸ ਤੋਂ ਇਲਾਵਾ ਥਾਣਾ ਬੋਹਾ ਦੀ ਪੁਲਿਸ ਟੀਮ ਨੇ ਮਲਕੀਤ ਸਿੰਘ ਵਾਸੀ ਮੰਘਾਣੀਆਂ ਕੋਲੋਂ ਗਸ਼ਤ ਦੌਰਾਨ 60 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕਦੱਮਾ ਬੀਐਨਐਸ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਹੈ। ਥਾਣਾ ਸਿਟੀ- 2 ਮਾਨਸਾ ਦੀ ਪੁਲਿਸ ਟੀਮ ਨੇ ਅਮਨਦੀਪ ਅਰੋੜਾ ਵਾਸੀ ਚਿਮਨ ਲਾਲ ਵਾਲੀ ਗਲੀ ਮਾਨਸਾ ਕੋਲੋਂ ਗਸ਼ਤ ਦੌਰਾਨ 40 ਗ੍ਰਾਮ ਅਫ਼ੀਮ ਬ੍ਰਾਮਦ ਕਰਕੇ ਮੁਕਦੱਮਾ ਐਨਡੀਪੀਐਸ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰ ਕੇ ਤਫਤੀਸ ਅਮਲ ’ਚ ਲਿਆਂਦੀ ਹੈ।