20 ਗ੍ਰਾਮ ਹੈਰੋਇਨ ਸਣੇ ਵੱਖ-ਵੱਖ ਥਾਵਾਂ ਤੋਂ ਚਾਰ ਕਾਬੂ
ਮਾਨਸਾ ਪੁਲਿਸ ਨੇ
Publish Date: Sun, 01 Mar 2026 05:43 PM (IST)
Updated Date: Mon, 02 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਨੇ ਅਲੱਗ ਅਲੱਗ ਜਗ੍ਹਾ ਤੋਂ 20 ਗ੍ਰਾਮ ਹੈਰੋਇਨ ਸਮੇਤ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਥਾਣਾ ਜੋਗਾ ਦੇ ਜਾਂਚ ਅਧਿਕਾਰੀ ਹੌਲ. ਹਾਕਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜੀਵ ਸਿੰਘ ਉਰਫ਼ ਤੋਤਾ ਵਾਸੀ ਨੇੜੇ ਆਸਾ ਪੱਤੀ ਧਰਮਸ਼ਾਲਾ ਵਾਰਡ ਨੰਬਰ. 03 ਮੌੜ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਪਿੰਡ ਬੁਰਜ ਝੱਬਰ ਤੋਂ ਕਾਬੂ ਕੀਤਾ ਹੈ। ਥਾਣਾ ਬੋਹਾ ਦੇ ਜਾਂਚ ਅਧਿਕਾਰੀ ਏਐਸਆਈ ਸਵਰਨ ਕੌਰ ਨੇ ਦੱਸਿਆ ਕਿ ਮੁਲਜ਼ਮ ਸਨੀ ਵਾਸੀ ਉੱਡਤ ਸੈਦੇਵਾਲਾ ਨੂੰ ਦਾਣਾ ਮੰਡੀ ਬੋਹਾ ਕੋਲੋਂ 6.50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਇਲਾਵਾ ਥਾਣਾ ਸਦਰ ਮਾਨਸਾ ਦੇ ਜਾਂਚ ਅਧਿਕਾਰੀ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਵਾਸੀ ਕੋਟਧਰਮੂ ਨੂੰ ਪਿੰਡ ਗੇਹਲੇ ਤੋਂ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਇਲਾਵਾ ਥਾਣਾ ਸਦਰ ਮਾਨਸਾ ਦੇ ਹੀ ਥਾਣੇ. ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਧਰਮੂ ਤੋਂ ਮੁਲਜ਼ਮ ਹਰਪ੍ਰੀਤ ਸਿੰਘ ਵਾਸੀ ਕੋਟਧਰਮੂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।