ਹੈਰੋਇਨ, ਨਕਦੀ, ਕਾਰ ਤੇ ਨਸ਼ੀਲੇ ਕੈਪਸੂਲ ਬਰਾਮਦ
ਮਾਨਸਾ ਪੁਲਿਸ ਵੱਲੋਂ
Publish Date: Thu, 15 Jan 2026 06:21 PM (IST)
Updated Date: Thu, 15 Jan 2026 06:24 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ 07 ਮੁਕਦੱਮੇ ਦਰਜ ਕਰ ਕੇ 11 ਵਿਅਕਤੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 73 ਗ੍ਰਾਮ ਹੈਰੋਇਨ 1,10,000/- ਰੁਪਏ ਸਮੇਤ ਕਰੇਟਾ ਕਾਰ , 75 ਸਿਗਨੇਚਰ ਕੈਪਸੂਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਟੀਮ ਨੇ ਅਮਰਜੀਤ ਸਿੰਘ ਵਾਸੀ ਮੱਲ ਸਿੰਘ ਵਾਲਾ ਦਾ ਗਸ਼ਤ ਦੌਰਾਨ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ਤੇ ਮੁਕਦੱਮਾ ਐਨਡੀਪੀਐਸ ਐਕਟ ਥਾਣਾ ਬੋਹਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਝੁਨੀਰ ਦੀ ਪੁਲਿਸ ਟੀਮ ਨੇ ਗੁਰਵਿੰਦਰ ਸਿੰਘ ਵਾਸੀ ਝੁਨੀਰ ਕੋਲੋਂ ਗਸ਼ਤ ਦੌਰਾਨ 30 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕਦੱਮਾ ਬੀਐੱਨਐੱਸ ਥਾਣਾ ਝੁਨੀਰ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਵਿਨੈ ਕੁਮਾਰ ਵਾਸੀ ਫੱਤਾ ਮਾਲੋਕਾ ਪਾਸੋਂ ਗਸ਼ਤ ਦੌਰਾਨ 16 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਐਨਡੀਪੀਐਸ ਐਕਟ ਥਾਣਾ ਝੁਨੀਰ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਬੰਸੀ ਸਿੰਘ ਵਾਸੀ ਵਾਰਡ ਨੰਬਰ. 26 ਮਾਨਸਾ ਕੋਲੋਂ ਗਸ਼ਤ ਦੌਰਾਨ 120 ਸਿਗਨੇਚਰ ਕੈਪਸੂਲ ਮੁਕਦੱਮਾ ਬੀਐੱਨਐੱਸ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਿਟੀ ਬੁਢਲਾਡਾ ਐਂਟੀਨਾਰਕੋਟਿਕ ਸੈੱਲ ਦੀ ਪੁਲਿਸ ਟੀਮ ਨੇ ਸੰਜੂ ਉਰਫ਼ ਸੰਜੇ ਰਾਮ ਵਾਸੀ ਵਾਰਡ ਨੰਬਰ. 11 ਬੁਢਲਾਡਾ ਕੋਲੋਂ ਗਸ਼ਤ ਦੌਰਾਨ 07 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕਦੱਮਾ ਐਨਡੀਪੀਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਭੀਖੀ ਵਿੱਚ ਸੀਆਈਏ ਸਟਾਫ਼ ਦੀ ਪੁਲਿਸ ਟੀਮ ਨੇ ਸਨੀ, ਜਗਸੀਰ ਸਿੰਘ ਵਾਸੀ ਵਾਰਡ ਨੰਬਰ. 05 ਭੀਖੀ, ਸੁਖਚੈਨ ਸਿੰਘ, ਬਲਕਾਰ ਸਿੰਘ ਵਾਸੀ ਅਤਲਾ ਖੁਰਦ ਕੋਲੋਂ ਗਸ਼ਤ ਦੌਰਾਨ 50 ਗ੍ਰਾਮ ਹੈਰੋਇਨ, 1,10,000/-ਰੁਪਏ ਡਰੱਗ ਮਨੀ, ਕਰੇਟਾ ਕਾਰ ਬਰਾਮਦ ਕਰ ਕੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਭੀਖੀ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਸੁਸ਼ੀਲ ਕੁਮਾਰ, ਪੱਪੂ ਸਿੰਘ ਵਾਸੀ ਭੀਖੀ ਦਾ ਗਸ਼ਤ ਦੌਰਾਨ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕਦੱਮਾ ਐੱਨਡੀਪੀਐੱਸ ਐਕਟ ਥਾਣਾ ਭੀਖੀ ਤਹਿਤ ਦਰਜ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।