1 ਕਿਲੋ 50 ਗ੍ਰਾਮ ਹੈਰੋਇਨ ਸਮੇਤ ਰੈਸਟੋਰੈਂਟ ਮਾਲਕ ਗ੍ਰਿਫ਼ਤਾਰ
ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ੇ
Publish Date: Tue, 07 Apr 2026 07:39 PM (IST)
Updated Date: Wed, 08 Apr 2026 04:12 AM (IST)
20) ਜਾਣਕਾਰੀ ਦੇਣ ਸਮੇਂ ਐੱਸਐੱਸਪੀ ਭਾਗੀਰਥ ਸਿੰਘ ਮੀਨਾ।
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਮਾਨਸਾ ਦੇ ਇੱਕ ਰੈਸਟੋਰੈਂਟ ਮਾਲਕ ਨੂੰ ਕਾਬੂ ਕਰਕੇ ਇੱਕ ਕਿੱਲੋ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਸੀਆਈਏ ਸਟਾਫ਼ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮਾਨਸਾ ਦੀ ਕਚਹਿਰੀ ਰੋਡ ‘ਤੇ ਸਥਿਤ ਕਰਨ ਅਰਜੁਨ ਨਾਮ ਦੇ ਰੈਸਟੋਰੈਂਟ ਕੈਫ਼ੇ ਦੇ ਮਾਲਕ ਨੂੰ ਇਕ ਕਿਲੋ 50 ਗ੍ਰਾਮ ਹੈਰੋਇਨ ਚਿੱਟੇ ਸਮੇਤ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮਾਨਸਾ ਦੇ ਐੱਸਐੱਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਬਲਕੌਰ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਰੈਸਟੋਰੈਂਟ ਮਾਲਕ ਵਿਸ਼ਾਲ ਕੁਮਾਰ ਵਾਸੀ ਵਾਰਡ ਨੰਬਰ. 4 ਪ੍ਰੀਤ ਨਗਰ ਮਾਨਸਾ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਇਕ ਕਿੱਲੋ 50 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕੀਤਾ। ਉਸ ਖ਼ਿਲਾਫ਼ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਮਾਲਕ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇੱਕ ਐਨਡੀਪੀਸੀ ਐਕਟ ਮਾਮਲੇ ਵਿੱਚ 10 ਸਾਲ ਦੀ ਸਜ਼ਾ ਵੀ ਭੁਗਤ ਕੇ ਬਾਹਰ ਆਇਆ ਹੈ। ਫ਼ਿਲਹਾਲ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਵਿਅਕਤੀ ਕਿਸ ਜਗ੍ਹਾ ਤੋਂ ਨਸ਼ਾ ਲਿਆਇਆ ਸੀ ਤੇ ਕਿੱਥੇ ਸਪਲਾਈ ਕਰਨਾ ਸੀ। ਇਸ ਬਾਰੇ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ।