ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
ਮਾਨਸਾ ਪੁਲਿਸ
Publish Date: Wed, 08 Apr 2026 06:33 PM (IST)
Updated Date: Thu, 09 Apr 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਨੇ ਚਿੱਟੇ ਸਮੇਤ ਇਕ ਵਿਅਕਤੀ ਨੂੰ 356 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਾਨਫਰੰਸ ਕਰਦਿਆਂ ਕਿਹਾ ਕਿ ਇੰਸਪੈਕਟਰ ਬਲਕੌਰ ਸਿੰਘ ਇੰਚਾਰਜ ਸੀਆਈਏ ਮਾਨਸਾ ਦੀ ਅਗਵਾਈ ਵਿੱਚ ਏਐਸਆਈ ਗੁਰਵਿੰਦਰ ਸਿੰਘ ਸੀਆਈਏ ਸਟਾਫ਼ ਮਾਨਸਾ ਸਮੇਤ ਪੁਲਿਸ ਨੇ ਦੌਰਾਨੇ ਗਸ਼ਤ ਨੇੜੇ ਬਾਬੇ ਦਾ ਢਾਬਾ ਬਾ ਹੱਦ ਪਿੰਡ ਰੱਲਾ ਥਾਣਾ ਜੋਗਾ ਤੋਂ ਸਾਗਰ ਵਾਸੀ ਵਾਰਡ ਨੰਬਰ. 4 ਛੱਜ ਘਰ ਮੁਹੱਲਾ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਨੂੰ ਸਮੇਤ 356 ਗ੍ਰਾਮ ਹੈਰੋਇਨ ਦੇ ਕਾਬੂ ਕੀਤਾ ਹੈ। ਇਸ ਮਾਮਲੇ ’ਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮੁਕੱਦਮਾ ਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮੁਲਜ਼ਮ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।