ਵਾਹਨ ਚੋਰੀ ਕਰਨ ਵਾਲੇ 2 ਕਾਬੂ, 24 ਵਾਹਨ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ
Publish Date: Tue, 13 Jan 2026 07:07 PM (IST)
Updated Date: Wed, 14 Jan 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਇੰਨ੍ਹਾਂ ਕੋਲੋਂ ਚੋਰੀ ਕੀਤੇ 23 ਮੋਟਰਸਾਈਕਲ ਅਤੇ 01 ਸਕਟੂਰੀ ਬ੍ਰਾਮਦ ਕੀਤੇ ਗਏ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈ:) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਕੌਰ ਸਿੰਘ ਇੰਚਾਰਜ ਸੀਆਈਏ ਸਟਾਫ਼ ਮਾਨਸਾ ਦੀ ਅਗਵਾਈ ਹੇਠ ਏਐੱਸਆਈ ਗੁਰਵਿੰਦਰ ਸਿੰਘ 876/ਮਾਨਸਾ ਸਮੇਤ ਸੀਆਈਏ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਮੁਖਬਰੀ ਮਿਲਣ ’ਤੇ ਦਾਣਾ ਮੰਡੀ ਪਿੰਡ ਬੀਰੋਕੇ ਕਲਾਂ ਕੋਲ ਨਾਕਬੰਦੀ ਦੌਰਾਨ ਗੁਰਮੀਤ ਸਿੰਘ ਉਰਫ਼ ਗੀਤੂ ਵਾਸੀ ਹੋਡਲਾ ਕਲਾਂ, ਜਸਦੀਪ ਰਾਮ ਵਾਸੀ ਟਿੱਬੀ ਹਰੀ ਸਿੰਘ ਵਾਲਾ ਨੂੰ ਸਮੇਤ ਚੋਰੀ ਕੀਤੇ ਮੋਟਰ ਸਾਇਕਲ ਹੀਰੋ ਸਪਲੈਡਰ ਪੀਬੀ13 ਬੀਡੀ 6617 ਕਾਬੂ ਕਰ ਕੇ ਮੁਕਦੱਮਾ ਬੀਐਨਐਸ ਥਾਣਾ ਸਦਰ ਬੁਢਲਾਡਾ ਵਿਖੇ ਗ੍ਰਿਫ਼ਤਾਰ ਕੀਤੇ ਗਏ। ਇਸ ਦੌਰਾਨੇ ਤਫ਼ਤੀਸ਼ ਗੁਰਮੀਤ ਸਿੰਘ ਉਕਤਾਂ ਕੋਲੋਂ ਹੋਰ ਪੁੱਛਗਿੱਛ ’ਤੇ ਚੋਰੀ ਕੀਤੇ 22 ਮੋਟਰ ਸਾਈਕਲ ਤੇ 1 ਸਕੂਟਰੀ ਬਰਾਮਦ ਕੀਤੀ ਗਈ। ਹੁਣ ਤੱਕ ਮੁਕੱਦਮਾ ਵਿੱਚ ਕੁੱਲ੍ਹ 24 ਵਹੀਕਲ ਬ੍ਰਾਮਦ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਕਤਾਂ ਦੀ ਪੁੱਛਗਿੱਛ ਉਪਰੰਤ ਚੋਰੀ ਦੀਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।