'ਆਪ੍ਰੇਸ਼ਨ ਪ੍ਰਹਾਰ’ ਮੁਹਿੰਮ ਤਹਿਤ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ
Publish Date: Wed, 11 Feb 2026 06:31 PM (IST)
Updated Date: Thu, 12 Feb 2026 04:03 AM (IST)
-ਦੇਸੀ 5 ਪਿਸਤੌਲਾਂ ਸਮੇਤ ਇਕ ਬਿਨਾਂ ਨੰਬਰ ਦੀ ਬਾਈਕ ਵੀ ਬਰਾਮਦ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਆਈਪੀਐੱਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਮਹਿੰਮ ‘ਆਪ੍ਰੇਸ਼ਨ ਪ੍ਰਹਾਰ 2.0’ ਤਹਿਤ ਮਾਨਸਾ ਪੁਲਿਸ ਵੱਲੋਂ 02 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਤੌਲਾਂ ਸਮੇਤ ਇਕ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਰਜੀਤ ਸਿੰਘ ਆਈਪੀਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਸਪੀ ਮਾਨਸਾ ਦੀ ਨਿਗਰਾਨੀ ਹੇਠ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮਾਨਸਾ, ਉਪ-ਕਪਤਾਨ ਪੁਲਿਸ (ਡੀ) ਮਾਨਸਾ ਤੇ ਇੰਚਾਰਜ ਸੀਆਈਏ ਸਟਾਫ਼ ਮਾਨਸਾ ਦੀ ਅਗਵਾਈ ਵਿੱਚ ਏਐਸਆਈ ਗੁਰਵਿੰਦਰ ਸਿੰਘ 876/ਮਾਨਸਾ ਸਮੇਤ ਸੀਆਈਏ ਸਟਾਫ਼ ਦੀ ਪੁਲਿਸ ਟੀਮ ਵੱਲੋਂ ਦੌਰਾਨੇ ਗਸ਼ਤ ਕਬਰਾਂਵਾਲਾ ਰੋਡ ਨੇੜੇ ਸਿਰਸਾ ਰੋਡ ਮਾਨਸਾ ਵਿਖੇ ਇਕ ਮੋਟਰਸਾਈਕਲ ਬਿਨ੍ਹਾਂ ਨੰਬਰੀ ‘ਤੇ ਸਵਾਰ ਰਿਛਵਿੰਦਰ ਸਿੰਘ ਉਰਫ਼ ਇਸਕੀ ਵਾਸੀ ਬੋੜਾਵਾਲ ਅਤੇ ਜਸ਼ਨਦੀਪ ਸਿੰਘ ਉਰਫ਼ ਕਾਲੂ ਵਾਸੀ ਵਾਰਡ ਨੰਬਰ .6 ਨੇੜੇ ਪੀਰਖਾਨਾ ਭੀਖੀ ਨੂੰ ਕਾਬੂ ਕਰਕੇ ਚੈਕਿੰਗ ਕੀਤੀ।
ਚੈਕਿੰਗ ਦੌਰਾਨ ਜਿਨ੍ਹਾਂ ਕੋਲੋਂ ਦੋ ਪਿਸਟਲ .32 ਬੋਰ ਦੇਸੀ ਬ੍ਰਾਮਦ ਕਰਕੇ ਥਾਣਾ ਸਿਟੀ 1 ਮਾਨਸਾ ਵਿੱਚ ਮਾਮਲਾ ਦਰਜ ਕੀਤਾ ਗਿਆ। ਦੌਰਾਨੇ ਤਫ਼ਤੀਸ਼ ਜਸ਼ਨਦੀਪ ਸਿੰਘ ਉਰਫ਼ ਕਾਲੂ ਉਕਤ ਦੇ ਇੰਕਸ਼ਾਫ਼ ‘ਤੇ 03 ਹੋਰ ਪਿਸਟਲ (ਦੋ ਪਿਸਤੌਲ .32 ਬੋਰ ਅਤੇ ਇੱਕ ਪਿਸਟਲ ਦੇਸੀ 315 ਬੋਰ) ਬ੍ਰਾਮਦ ਕੀਤੇ ਗਏ। ਇਸ ਮੁਕੱਦਮਾ ਵਿਚ ਹੁਣ ਤੱਕ ਕੁੱਲ੍ਹ 5 ਪਿਸਟਲ ਬ੍ਰਾਮਦ ਕੀਤੇ ਜਾ ਚੁੱਕੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।