ਹੈਰੋਇਨ, ਪਾਬੰਦੀਸ਼ੁਦਾ ਗੋਲ਼ੀਆਂ ਤੇ ਸ਼ਰਾਬ ਬਰਾਮਦ
ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ
Publish Date: Sat, 18 Apr 2026 06:00 PM (IST)
Updated Date: Sun, 19 Apr 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ 5 ਮੁਕੱਦਮੇ ਦਰਜ ਕਰਕੇ 7 ਵਿਅਕਤੀਆਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 151 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ, 30 ਬੋਤਲਾਂ ਸ਼ਰਾਬ ਨਾਜਾਇਜ਼ ਤੇ 420 ਲੀਟਰ ਲਾਹਣ ਸਮੇਤ ਚਾਲੂ ਭੱਠੀ ਸਾਮਾਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਟੀਮ ਨੇ ਹਰਦੀਪ ਸਿੰਘ ਉਰਫ਼ ਸੀਪਾ ਵਾਸੀ ਬਹਾਦਰਪੁਰ, ਬਿੱਕਰ ਸਿੰਘ ਉਰਫ਼ ਬੀਰੂ ਤੇ ਹਰਪ੍ਰੀਤ ਸਿੰਘ ਉਰਫ਼ ਗੇਜਾ ਵਾਸੀ ਚਾਂਦਪੁਰਾ ਕੋਲੋਂ 151 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਐਨਡੀਪੀਐਸ ਐਕਟ ਥਾਣਾ ਬਰੇਟਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਸਰਦੂਲਗੜ੍ਹ ਦੀ ਪੁਲਿਸ ਟੀਮ ਨੇ ਬਲਵਿੰਦਰ ਸਿੰਘ ਵਾਸੀ ਝੰਡਾ ਕਲਾਂ ਕੋਲੋਂ 30 ਬੋਤਲਾਂ ਸ਼ਰਾਬ ਨਜ਼ਾਇਜ ਬਰਾਮਦ ਹੋਣ 'ਤੇ ਆਬਕਾਰੀ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਅਤੇ ਕੁਲਦੀਪ ਸਿੰਘ ਵਾਸੀ ਆਹਲੂਪੁਰ ਕੋਲੋਂ 20 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਣ 'ਤੇ ਐਨਡੀਪੀਐਸ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ। ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਟੀਮ ਨੇ ਗੁਰਮੇਲ ਸਿੰਘ ਉਰਫ਼ ਬੀਰਾ ਵਾਸੀ ਵਾਰਡ ਨੰਬਰ. 11 ਮਾਨਸਾ ਕੋਲੋਂ 300 ਲੀਟਰ ਲਾਹਣ ਬ੍ਰਾਮਦ ਹੋਣ 'ਤੇ ਆਬਕਾਰੀ ਐਕਟ ਥਾਣਾ ਸਿਟੀ 2 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਥਾਣਾ ਜੋਗਾ ਦੀ ਪੁਲਿਸ ਟੀਮ ਨੇ ਮੱਖਣ ਸਿੰਘ ਵਾਸੀ ਵਾਰਡ ਨੰਬਰ. 12 ਜੋਗਾ ਕੋਲੋਂ 120 ਲੀਟਰ ਲਾਹਣ ਸਮੇਤ ਚਾਲੂ ਭੱਠੀ ਸਾਮਾਨ ਬਰਾਮਦ ਹੋਣ ’ਤੇ ਆਬਕਾਰੀ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ।