Mansa News : ਜਨਮ ਦਿਨ ਮਨਾਉਣ ਆਏ ਨੌਜਵਾਨ ਦਾ ਬੁਢਲਾਡਾ ਦੇ ਬੱਸ ਅੱਡੇ 'ਚ ਦਿਨ-ਦਿਹਾੜੇ ਕਤਲ
ਜਸ਼ਨਦੀਪ ਸਿੰਘ ਵਾਸੀ ਕਲੈਹਿਰੀ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਆਇਆ ਸੀ। ਇਸ ਦੌਰਾਨ ਕਾਰ ਸਵਾਰ ਮਾਰੂ ਹਥਿਆਰਾਂ ਨਾਲ ਬੱਸ ਅੱਡੇ ਪਹੁੰਚੇ ਕੁੱਝ ਵਿਅਕਤੀਆ ਦੁਆਰਾ ਜਸ਼ਨਦੀਪ ’ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ।
Publish Date: Wed, 07 Jan 2026 05:53 PM (IST)
Updated Date: Wed, 07 Jan 2026 05:56 PM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਬੁਢਲਾਡਾ ਦੇ ਬੱਸ ਅੱਡੇ ’ਚ ਲੜਕਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਆਏ ਨੌਜਵਾਨ ਦਾ ਕਾਰ ਸਵਾਰਾਂ ਵੱਲੋਂ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਬੁਢਲਾਡਾ ਪੁਲਿਸ ਤੇ ਸੀਆਈਏ ਸਟਾਫ਼ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਵੇਰਵੇ ਅਨੁਸਾਰ ਜਸ਼ਨਦੀਪ ਸਿੰਘ ਵਾਸੀ ਕਲੈਹਿਰੀ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਆਇਆ ਸੀ। ਇਸ ਦੌਰਾਨ ਕਾਰ ਸਵਾਰ ਮਾਰੂ ਹਥਿਆਰਾਂ ਨਾਲ ਬੱਸ ਅੱਡੇ ਪਹੁੰਚੇ ਕੁੱਝ ਵਿਅਕਤੀਆ ਦੁਆਰਾ ਜਸ਼ਨਦੀਪ ’ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ।
ਉਸ ਨੂੰ ਜਦ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਦਾ ਪਤਾ ਲੱਗਣ ’ਤੇ ਸੀਆਈਏ ਸਟਾਫ਼ ਦੇ ਇੰਚਾਰਜ ਬਲਕੌਰ ਸਿੰਘ ਅਤੇ ਐਸਐਚਓ ਥਾਣਾ ਸਿਟੀ ਬੁਢਲਾਡਾ ਕਮਲਦੀਪ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ਤੇ ਪਹੁੰਚੇ। ਫ਼ਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸਲ ਸੱਚਾਈ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗੀ।