ਨੀਲ ਗਾਂ ਜ਼ਖ਼ਮੀ ਕਰਨ ਵਾਲੇ ਅਣਪਛਾਤੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
ਨੀਲ ਗਾਂ ਨੂੰ ਜ਼ਖਮੀ ਕਰਨ
Publish Date: Fri, 09 Jan 2026 05:02 PM (IST)
Updated Date: Fri, 09 Jan 2026 05:06 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਨੀਲ ਗਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ‘ਚ ਥਾਣਾ ਭੀਖੀ ਪੁਲਿਸ ਨੇ ਅਣਪਛਾਤੇ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਅਣਪਛਾਤੇ ਦੀ ਪੁਲਿਸ ਭਾਲ ਕਰ ਰਹੀ ਹੈ। ਜੰਗਲਾਤ ਵਿਭਾਗ ਮਾਨਸਾ ਦੇ ਵਣ ਗਾਰਡ ਸੰਦੀਪ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਹੈ ਕਿ ਉਹ ਅਤੇ ਹਰਬੰਸ ਸਿੰਘ ਬੇਲਦਾਰ ਬੀਟ ਭੀਖੀ ਵਿੱਚ ਧਲੇਵਾਂ ਰੋਡ ਨਹਿਰ ਪੁਲ ਭੀਖ ਮੌਜੂਦ ਸੀ। ਇਸ ਦੌਰਾਨ ਕੁੱਝ ਵਿਅਕਤੀਆਂ ਦੇ ਦੱਸਣ ਅਨੁਸਾਰ ਇੱਕ ਨੀਲ ਗਾਂ ਜ਼ਖ਼ਮੀ ਹਾਲਤ ਪਿਆ ਹੈ। ਉਸ ਲਈ ਗੱਡੀ ਦਾ ਇੰਤਜਾਮ ਕਰ ਕੇ ਵੈਟਰਨਰੀ ਪੋਲੀਕਲੀਨਿਕ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ, ਜਿਸ ਨੂੰ ਕੋਈ ਅਣਪਛਾਤੇ ਵਿਅਕਤੀਆਂ ਨੇ ਜ਼ਖ਼ਮੀ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੋ ਜਣਿਆਂ ਮਹਿੰਦਰ ਸਿੰਘ ਵਾਸੀ ਭੀਖੀ ਅਤੇ ਬਖਤੌਰ ਸਿੰਘ ਵਾਸੀ ਭੀਖੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਤੀਜੇ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।