ਨਗਰ ਕੌਂਸਲ ਦਾ ਦਫ਼ਤਰ ਨਵੀਂ ਇਮਾਰਤ ’ਚ ਬਦਲਿਆ
ਮਾਨਸਾ ਦਾ ਨਗਰ ਕੌਂਸਲ ਦਫ਼ਤਰ
Publish Date: Mon, 06 Apr 2026 07:18 PM (IST)
Updated Date: Tue, 07 Apr 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦਾ ਨਗਰ ਕੌਂਸਲ ਦਫ਼ਤਰ ਪੁਰਾਣੀ ਹੋਈ ਇਮਾਰਤ ’ਚੋਂ ਨਵੀਂ ਵਿੱਚ ਤਬਦੀਲ ਹੋ ਗਿਆ ਹੈ। ਇਹ ਓਵਰਬ੍ਰਿਜ ਦੇ ਹੇਠਾਂ ਅਤੇ ਬੀਐੱਸਐੱਨਐੱਲ ਦਫ਼ਤਰ ਦੇ ਨਾਲ ਬਣ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਰਾਣੇ ਨਗਰ ਕੌਂਸਲ ਦਫ਼ਤਰ ਦੀ ਹਾਲਤ ਖਸਤਾ ਹੋ ਚੁੱਕੀ ਸੀ, ਜਦੋਂਕਿ ਨਵੀਂ ਇਮਾਰਤ ਕਾਫ਼ੀ ਸਮੇਂ ਦੀ ਬਣ ਚੁੱਕੀ ਸੀ। ਪਰ ਇਸ ਵਿੱਚ ਪੁਰਾਣਾ ਦਫ਼ਤਰ ਤਬਦੀਲ ਨਹੀਂ ਹੋਇਆ ਸੀ। ਪਰ ਹੁਣ ਇਹ ਨਵੀਂ ਇਮਾਰਤ ਬਣੀ ਹੈ। ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਕਿਹਾ ਕਿ ਪੁਰਾਣੀ ਨਗਰ ਕੌਂਸਲ ਦੀ ਇਮਾਰਤ ਵਿੱਚੋਂ ਨਵੀਂ ਇਮਾਰਤ ’ਚ ਤਬਦੀਲ ਕੀਤਾ ਹੈ। ਇਸ ਨਾਲ ਪੁਰਾਣੀ ਇਮਾਰਤ ਜਿੱਥੇ ਕਿ ਜਗ੍ਹਾ ਘੱਟ ਹੋਣ ਕਾਰਨ ਕਈ ਦਿੱਕਤਾਂ ਵੀ ਆਉਂਦੀਆਂ ਸਨ। ਕਮਰਿਆਂ ਦੀ ਦਿੱਕਤ ਸੀ ਤੇ ਇੱਕ ਇੱਕ ਬ੍ਰਾਂਚ ‘ਚ ਤਿੰਨ-ਤਿਨ ਬ੍ਰਾਂਚਾਂ ਬੈਠੀਆਂ ਸਨ। ਸਾਨੂੰ ਨਵੇਂ ਦਫ਼ਤਰ ’ਚ ਆ ਕੇ ਹਰ ਬ੍ਰਾਂਚ ਨੂੰ ਇਕ ਵੱਖ-ਵੱਖ ਕਮਰਾ ਮਿਲਿਆ ਹੈ। ਉਥੇ ਜਿਹੜੇ ਵੀ ਲੋਕ ਆਉਂਦੇ ਸਨ ਉਨ੍ਹਾਂ ਨੂੰ ਪੌੜੀਆਂ ਚੜ੍ਹਨਾ ਮੁਸ਼ਕਿਲ ਹੋ ਜਾਂਦਾ ਸੀ। ਬਜ਼ੁਰਗ, ਅੰਗਹੀਣ ਆਉਂਦੇ ਸਨ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧ ਜਾਂਦੀਆਂ ਸਨ। ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਸੀ। ਹੁਣ ਪਾਰਕਿੰਗ ਵੀ ਜ਼ਿਆਦਾ ਹੈ ਤੇ ਦਫ਼ਤਰ ਦਾ ਵਧੀਆ ਪ੍ਰਬੰਧ ਹੈ। ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਨਗਰ ਕੌਂਸਲ ਦੇ ਨਵੇਂ ਦਫ਼ਤਰ ’ਚ ਆਪਣੇ ਕੰਮਾਂ ਕਾਰਾਂ ਲਈ ਆਉ। ਇਹ ਓਵਰਬ੍ਰਿਜ ਦੇ ਹੇਠਾਂ ਅਤੇ ਬੀਐਸਐਨਲ ਦਫ਼ਤਰ ਦੇ ਨਾਲ ਬਣਿਆ ਹੈ। ਲੋਕਾਂ ਦੀਆਂ ਹਰ ਕਿਸਮ ਦੀਆਂ ਸਹੂਲਤਾਂ ਹੱਲ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਾਂ।