ਫ਼ੰਡਾਂ ਦੀ ਕਮੀ ਕਾਰਨ ਕੌਂਸਲਰ ਪੱਲਿਓਂ ਕਰ ਰਹੇ ਨੇ ਖ਼ਰਚਾ
ਮਾਨਸਾ ਦੀ ਮਿਉਂਸੀਪਲ ਕਾਉਂਸਿਲ ਮਾਨਸਾ
Publish Date: Tue, 03 Mar 2026 06:18 PM (IST)
Updated Date: Wed, 04 Mar 2026 04:06 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਮਾਨਸਾ ਦੀ ਮਿਉਂਸੀਪਲ ਕੌਂਸਲ ਮਾਨਸਾ ਇਸ ਸਮੇਂ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ। ਕੌਂਸਲਰ ਪ੍ਰੇਮ ਸਾਗਰ (ਭੋਲਾ) ਸਰਕਲ ਪ੍ਰਧਾਨ ਭਾਜਪਾ ਤੇ ਪਰਦੀਪ ਸ਼ਰਮਾ (ਮਾਖਾ) ਨੇ ਜਾਣਕਾਰੀ ਅਨੁਸਾਰ ਨਗਰ ਕੌਂਸਲ ਕੋਲ ਨਾ ਤਾਂ ਸਟ੍ਰੀਟ ਲਾਈਟਾਂ ਦੀ ਮੁਰੰਮਤ ਲਈ ਜ਼ਰੂਰੀ ਮਕੈਨੀਕਲ ਸਮਾਨ ਉਪਲਬਧ ਹੈ ਅਤੇ ਨਾ ਹੀ ਲਾਈਟਾਂ ਖ਼ਰੀਦਣ ਲਈ ਪੂਰੇ ਫੰਡ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟ੍ਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਸਮੇਂ ਹਨੇਰਾ ਛਾਇਆ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਅਤੇ ਸੁਰੱਖਿਆ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਕੁਝ ਐਮਸੀ (ਮੈਂਬਰ ਕੌਂਸਲਰ) ਆਪਣੇ ਵਾਰਡਾਂ ਵਿੱਚ ਰੌਸ਼ਨੀ ਬਹਾਲ ਕਰਨ ਲਈ ਆਪਣੀ ਜੇਬ ਵਿੱਚੋਂ ਖਰਚ ਕਰਕੇ ਮਾਰਕੀਟ ਤੋਂ ਸਟ੍ਰੀਟ ਲਾਈਟਾਂ ਖਰੀਦ ਕੇ ਲਗਵਾ ਰਹੇ ਹਨ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਕਦਮ ਕਾਬਿਲ-ਏ-ਤਾਰੀਫ਼ ਹੈ, ਪਰ ਸਰਕਾਰੀ ਪ੍ਰਬੰਧ ਦੀ ਕਮਜ਼ੋਰੀ ਨੂੰ ਵੀ ਦਰਸਾਉਂਦਾ ਹੈ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਫ਼ੰਡ ਜਾਰੀ ਕਰਕੇ ਨਗਰ ਕੌਂਸਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਬੁਨਿਆਦੀ ਸਹੂਲਤਾਂ ਲਈ ਨਿੱਜੀ ਖਰਚੇ ਦੀ ਲੋੜ ਨਾ ਪਵੇ।