ਮੈਡੀਕਲ ਸਟੋਰ ਦੇ ਮਾਲਕ ’ਤੇ ਕੇਸ ਦਰਜ
ਮਾਨਸਾ ਨੇੜਲੇ ਮਾਨਸਾ ਨੇੜਲੇ ਮਾਨਸਾ ਨੇੜਲੇ
Publish Date: Fri, 02 Jan 2026 06:25 PM (IST)
Updated Date: Sat, 03 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਨੇੜਲੇ ਪਿੰਡ ਜਵਾਹਰਕੇ ਦੇ ਇਕ ਵਿਅਕਤੀ ਤੋਂ ਪਾਬੰਦੀਸ਼ੁਦਾ ਕੈਪਸੂਲ ਫੜ੍ਹੇ ਜਾਣ ਬਾਅਦ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਸ਼ਹਿਰ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ’ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ-1 ਮਾਨਸਾ ਦੇ ਸਹਾਇਕ ਥਾਣੇ. ਰਣਜੀਤ ਸਿੰਘ ਨੇ ਦੱਸਿਆ ਕਿ ਸੁਮਿਤ ਵਾਸੀ ਜਵਾਹਰਕੇ ਨਾਮੀ ਵਿਅਕਤੀ ਤੋਂ ਪਾਬੰਦੀਸ਼ੁਦਾ ਕੈਪਸੂਲ ਫੜੇ ਸਨ। ਇਸ ਬਾਅਦ ਪੁਲੀਸ ਨੇ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ 6 ਮੈਡੀਕਲ ਸਟੋਰਾਂ ’ਤੇ ਚੈਕਿੰਗ ਕੀਤੀ। ਇਸ ਦੌਰਾਨ ਇਕ ਸਟੋਰ ਤੋਂ 2 ਪੱਤੇ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਪੁਲੀਸ ਨੇ ਭੋਲਾ ਰਾਮ ਵਾਸੀ ਮਾਨਸਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।