ਮਾਨਸਾ ਜ਼ਿਲ੍ਹੇ ’ਚ ਧੂਮਧਾਮ ਨਾਲ ਮਨਾਈ ਲੋਹੜੀ
ਮਾਨਸਾ ਜ਼ਿਲ੍ਹੇ ਵਿੱਚ
Publish Date: Wed, 14 Jan 2026 06:41 PM (IST)
Updated Date: Thu, 15 Jan 2026 04:07 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਅਤੇ ਗਲੀਆਂ ਵਿੱਚ ਪਾਥੀਆਂ ਤੇ ਲੱਕੜਾਂ ਦੇ ਢੇਰ ਲਗਾ ਕੇ ਲੋਹੜੀ ਬਾਲੀ। ਇਸ ਮੌਕੇ ਲੋਕਾਂ ਨੇ ਇੱਕ, ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।ਲੋਹੜੀ ਦੇ ਮੌਕੇ ਮੂੰਗਫਲੀ, ਗੱਚਕ, ਰਿਓੜੀਆਂ ਆਦਿ ਵੰਡੀਆਂ ਗਈਆਂ। ਨਵੇਂ ਵਿਆਹੇ ਜੌੜੇ, ਨਵਜੰਮੇ ਬੱਚੇ ਦੇ ਪਰਿਵਾਰਾਂ ਵੱਲੋਂ ਇਸ ਨੂੰ ਨੱਚ, ਗਾ ਕੇ ਖੁਸ਼ੀ ਮਨਾਈ। ਲੋਕਾਂ ਨੇ ਅੱਗ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।