ਰਾਤ ਨੂੰ ਸੜਕਾਂ ’ਤੇ ਕਈ ਥਾਈਂ ਲਾਈਟਾਂ ਨਾ ਜਗਣ ਕਾਰਨ ਹੋ ਜਾਂਦੈ ਹਨੇਰਾ
ਮਾਨਸਾ ‘ਚ ਰਾਤ ਨੂੰ
Publish Date: Fri, 06 Feb 2026 07:21 PM (IST)
Updated Date: Sat, 07 Feb 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਇੱਥੇ ਰਾਤ ਨੂੰ ਕਈ ਜਗ੍ਹਾ ਖ਼ਰਾਬ ਪਈਆਂ ਲਾਈਟਾਂ ਦੇ ਕਾਰਨ ਸੜਕਾਂ ‘ਤੇ ਹਨ੍ਹੇਰਾ ਛਾਇਆ ਰਹਿੰਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੁਆਰਾ ਮੰਗ ਕੀਤੀ ਜਾ ਰਹੀ ਹੈ ਕਿ ਇਹ ਲਾਈਟਾਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਇਹ ਚੱਲਣ ਦੇ ਕਾਰਨ ਚਾਨਣ ਹੋਵੇ ਅਤੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਕਈ ਜਗ੍ਹਾ ਲਾਈਟਾਂ ਖਰਾਬ ਹੋਣ ਬਾਰੇ ਇੱਕ ਵਿਅਕਤੀ ਨੇ ਦੱਸਿਆ ਕਿ ਕਚਹਿਰੀ ਰੋਡ ’ਤੇ ਬਿਜਲੀ ਦਫ਼ਤਰ ਅੱਗੇ ਲੱਗੀਆਂ ਹੋਈਆਂ ਹਨ, ਪਰ ਇਹ ਚੱਲਦੀਆਂ ਨਹੀਂ। ਇਸ ਦੇ ਇਲਾਵਾ ਗੋਲਡਨ ਕੂਲਰ ਵਾਲੀ ਗਲੀ, ਲਾਭ ਸਿੰਘ ਵਾਲੀ ਗਲੀ, ਵਨ ਵੇ ਟ੍ਰੈਫ਼ਿਕ ਰੋਡ ’ਤੇ ਕੁੱਝ ਦੁਕਾਨਾਂ ਅੱਗੇ ਲਾਈਟਾਂ ਨਹੀਂ ਜਗ ਰਹੀਆਂ। ਇਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋਪਾਲ ਚੰਦ ਨੇ ਕਿਹਾ ਕਿ ਜਦ ਉਹ ਅਖ਼ਬਾਰਾਂ ਵੰਡਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਕਾਫ਼ੀ ਦਿੱਕਤ ਆਉਂਦੀ ਹੈ। ਇਸ ਦੇ ਇਲਾਵਾ ਕਈ ਜਗ੍ਹਾ ਖੱਡੇ ਪਏ ਹਨ ਅਤੇ ਆਮ ਲੋਕਾਂ ਨੂੰ ਮੁਸ਼ਕਿਲ ਹੁੰਦੀ ਹੈ। ਇਸ ਲਈ ਜਿੱਥੇ ਵੀ ਲਾਈਟਾਂ ਖ਼ਰਾਬ ਹਨ, ਉਹ ਠੀਕ ਕਰਵਾਈਆਂ ਜਾਣ।