ਸੂਬਾ ਪੱਧਰੀ ਖੇਡਾਂ ’ਚ ਤੀਜੇ ਨੰਬਰ ’ਤੇ ਰਹੀ ਜ਼ਿਲ੍ਹੇ ਦੀ ਟੀਮ
ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀਆਂ ਸੂਬਾ
Publish Date: Fri, 13 Feb 2026 05:33 PM (IST)
Updated Date: Sat, 14 Feb 2026 04:06 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀਆਂ ਸੂਬਾ ਪੱਧਰੀ ਖੇਡਾਂ ਵਿੱਚ ਮਾਨਸਾ ਜ਼ਿਲ੍ਹੇ ਦੀ ਖੋ-ਖੋ ਮੁੰਡਿਆਂ ਦੀ ਟੀਮ ਪੰਜਾਬ ਵਿੱਚੋਂ ਕੀਤਾ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹਾ ਮਾਨਸਾ ਦੀ ਟੀਮ ਵਿੱਚ ਸਰਕਾਰੀ ਪ੍ਰਾਇਮਰੀ ਡੇਲੂਆਣਾ, ਖੀਵਾ ਕਲਾਂ ਤੇ ਬਹਿਣੀਵਾਲ ਦੇ ਬੱਚੇ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਗੁਰਨਾਮ ਸਿੰਘ ਐਚਟੀ ਡੇਲੂਆਣਾ, ਗਗਨਦੀਪ ਖੀਵਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰਦੀਪ ਕੁਮਾਰ ਡੇਲੂਆਣਾ, ਸਰਬਜੀਤ ਕੌਰ ਡੇਲੂਆਣਾ, ਹਰਜਿੰਦਰ ਖੀਵਾ, ਜਸਵੰਤ ਸਿੰਘ ਬਹਿਣੀਵਾਲ, ਦੁਪਿੰਦਰ ਕੌਰ, ਜਗਦੇਵ ਸਿੰਘ, ਰੁਪਿੰਦਰ ਕੌਰ, ਇਕਬਾਲ ਸਿੰਘ, ਅਕਬਰ ਖਾਨ ਹਾਜ਼ਰ ਸਨ। ਮਾਨਸਾ ਜ਼ਿਲ੍ਹੇ ਦੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖ਼ਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਐਲੀਮੈਂਟਰੀ ਸਿੱਖਿਆ ਮੰਜੂ ਬਾਲਾ, ਜ਼ਿਲ੍ਹਾ ਸਪੋਰਟਸ ਅਫ਼ਸਰ ਰਣਜੀਤ ਸਿੰਘ, ਬੀਪੀਈਓ ਸਤਪਾਲ ਸਿੰਘ ਨੇ ਇਸ ਜਿੱਤ ਲਈ ਭਾਗ ਲੈਣ ਵਾਲੇ ਬੱਚਿਆਂ ਦੇ ਸਕੂਲਾਂ ਦੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।