ਡਿਵੈਲਪਮੈਂਟ ਐਸੋਸੀਏਸ਼ਨ ਦਾ ਵਫ਼ਦ ਡੀਆਰਐੱਮ ਨੂੰ ਮਿਲਿਆ
ਪੁਸ਼ਪੇਸ਼ ਰਮਨ ਤ੍ਰਿਪਾਠੀ ਡਵੀਜ਼ਨਲ
Publish Date: Thu, 02 Apr 2026 07:14 PM (IST)
Updated Date: Thu, 02 Apr 2026 07:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਰੇਲਵੇ ਸਟੇਸ਼ਨ ਵਿਖੇ ਪੁਸ਼ਪੇਸ਼ ਰਮਨ ਤ੍ਰਿਪਾਠੀ ਡਵੀਜ਼ਨਲ ਰੇਲਵੇ ਮੈਨੇਜਰ ਦਿੱਲੀ ਡਵੀਜ਼ਨ ਆਪਣੇ ਪੂਰੇ ਅਮਲੇ ਸਮੇਤ ਆਪਣੀ ਨਿਯਮਿਤ ਇੰਸਪੈਕਸ਼ਨ ਲਈ ਪਹੁੰਚੇ। ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਆਗਰਾ ਦੀ ਗੈਰ ਹਾਜ਼ਰੀ ਵਿੱਚ ਵਾਇਸ ਪ੍ਰਧਾਨ ਪ੍ਰੇਮ ਅਗਰਵਾਲ, ਰੇਲਵੇ ਸਟੇਸ਼ਨ ਸਰਕਾਰੀ ਕਮੇਟੀ ਦੇ ਮੈਂਬਰ ਭਾਜਪਾ ਦੇ ਵਾਈਸ ਪ੍ਰਧਾਨ ਵਿਨੋਦ ਕਾਲੀ, ਸੁਨੀਲ ਸ਼ਰਮਾ ਅਤੇ ਸੁਨੀਲ ਗੋਇਲ ਦਾ ਇੱਕ ਵਫ਼ਦ ਡੀਆਰਐੱਮ ਨੂੰ ਮਿਲਿਆ ਅਤੇ ਰੇਲਵੇ ਸਟੇਸ਼ਨ ਮਾਨਸਾ ਨਾਲ ਸਬੰਧਿਤ ਮੁੱਦਿਆਂ ਬਾਰੇ ਗੱਲਬਾਤ ਕੀਤੀ। ਐਸੋਸੀਏਸ਼ਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਉੱਤਰ ਵਾਲੇ ਪਾਸੇ ਤੋਂ ਐਂਟਰੀ ਲਈ ਨਵੇਂ ਬਣੇ ਫੁੱਟ ਓਵਰਬ੍ਰਿਜ ਨੂੰ ਵਧਾਇਆ ਜਾਵੇ, ਯਾਤਰੀਆਂ ਦੀ ਸੁਵਿਧਾ ਲਈ ਕੋਚ ਇੰਡੀਕੇਸ਼ਨ ਬੋਰਡ ਲਾਏ ਜਾਣ, ਪਲੇਟਫ਼ਾਰਮ ਦੇ ਸ਼ੈੱਡ ਚਾਰੇ ਪਾਸਿਆਂ ਤੋਂ ਕਵਰਿੰਗ ਕੀਤੀ ਜਾਵੇ ਤਾਂ ਜੋ ਮੀਂਹ ਅਤੇ ਹਵਾ ਤੋਂ ਯਾਤਰੀਆਂ ਦਾ ਬਚਾਅ ਹੋ ਸਕੇ।
ਪਲੇਟਫ਼ਾਰਮ ਨੰਬਰ. 1 ‘ਤੇ ਹੋਰ ਸ਼ੈੱਡਾਂ ਦੀ ਜ਼ਰੂਰਤ ਹੈ। ਪਾਰਕਿੰਗ ਏਰੀਆ ਨੂੰ ਵਧਾਇਆ ਜਾਵੇ ਅਤੇ ਪੁਰਾਣੇ ਸਰਕੂਲੇਸ਼ਨ ਏਰੀਆ ਨੂੰ ਹਟਾ ਕੇ ਇਸ ਦਾ ਵਿਸਥਾਰ ਕੀਤਾ ਜਾਵੇ, ਜੋ ਕਿ ਅੰਮ੍ਰਿਤ ਭਾਰਤ ਯੋਜਨਾ ਵਿੱਚ ਵੀ ਸ਼ਾਮਲ ਹੈ, ਗੱਡੀਆਂ ਦੇ ਆਉਣ ਅਤੇ ਜਾਣ ਦੀ ਸੂਚਨਾ ਲਈ ਐੱਲਈਡੀ ਲਾਈਆਂ ਜਾਣ। ਯਾਤਰੀਆਂ ਦੀ ਸੁਵਿਧਾ ਲਈ ਪਲੇਟਫ਼ਾਰਮ ਨੰਬਰ. 2 ’ਤੇ ਵਾਸ਼ਰੂਮ ਅਤੇ ਯੂਰੀਨਲ ਦੀ ਸੁਵਿਧਾ ਦਿੱਤੀ ਜਾਵੇ, ਪਲੇਟਫ਼ਾਰਮ ਤੇ ਗ੍ਰੇਨਾਈਟ ਅਤੇ ਕੋਟਾ ਸਟੋਨ ਲਾਇਆ ਜਾਵੇ। ਪਲੇਟਫ਼ਾਰਮਾਂ ਤੇ ਮੁਸਾਫ਼ਰਾਂ ਦੇ ਬੈਠਣ ਲਈ ਹੋਰ ਸਟੀਲ ਬੈਂਚ ਲਾਏ ਜਾਣ ਅਤੇ ਡਸਟਬਿਨ ਲਗਾਏ ਜਾਣ। ਡੀਆਰਐੱਮ ਨੇ ਫੰਡਾਂ ਦੀ ਘਾਟ ਕਾਰਨ ਸੈਕਿੰਡ ਐਂਟਰੀ ਲਈ ਫੂਟ ਓਵਰਬ੍ਰਿਜ ਵਧਾਉਣ ਵਿੱਚ ਅਸਮਰਥਾ ਪ੍ਰਗਟਾਉਂਦਿਆਂ ਦੱਸਿਆ ਕਿ ਬਾਕੀ ਸਾਰੀਆਂ ਮੰਗਾਂ ਯੋਜਨਾ ਵਿੱਚ ਸ਼ਾਮਲ ਹਨ ਅਤੇ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਨ੍ਹਾਂ ਬਾਰੇ ਇਹ ਵਫ਼ਦ ਪਹਿਲਾਂ ਵੀ ਉਨ੍ਹਾਂ ਦੇ ਦਫ਼ਤਰ ਨਵੀਂ ਦਿੱਲੀ ਵਿਖੇ ਜਨਵਰੀ ਵਿੱਚ ਮਿਲ ਚੁੱਕਿਆ ਹੈ।