Mansa Crime : ਪਿਤਾ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਮਾਨਸਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬਰੇਟਾ ਦੇ ਨਜ਼ਦੀਕੀ ਪਿੰਡ ਧਰਮਪੁਰਾ ਵਿੱਚ ਪਿਤਾ ਗੁਰਜੰਟ ਸਿੰਘ ਦਾ ਕਤਲ ਕਰਨ ਵਾਲੇ ਪੁੱਤਰ ਰਾਏ ਸਿੰਘ ਨੂੰ ਥਾਣਾ ਬਰੇਟਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਹੁਣ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Publish Date: Wed, 25 Feb 2026 07:21 PM (IST)
Updated Date: Wed, 25 Feb 2026 07:23 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਦੇ ਨਜ਼ਦੀਕੀ ਪਿੰਡ ਧਰਮਪੁਰਾ ਵਿੱਚ ਪਿਤਾ ਗੁਰਜੰਟ ਸਿੰਘ ਦਾ ਕਤਲ ਕਰਨ ਵਾਲੇ ਪੁੱਤਰ ਰਾਏ ਸਿੰਘ ਨੂੰ ਥਾਣਾ ਬਰੇਟਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਹੁਣ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਬਰੇਟਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ (65 ਸਾਲ) ਆਪਣੀ ਪਤਨੀ ਅਤੇ ਪੁੱਤਰ ਸੁਖਪਾਲ ਸਿੰਘ ਨਾਲ ਪਿੰਡ ਵਿੱਚ ਰਹਿੰਦਾ ਸੀ, ਜਦਕਿ ਉਸਦਾ ਦੂਜਾ ਪੁੱਤਰ ਰਾਏ ਸਿੰਘ (45 ਸਾਲ) ਅਲੱਗ ਰਹਿੰਦਾ ਸੀ। ਪਰ ਰਾਤ ਸਮੇਂ ਰਾਏ ਸਿੰਘ ਨੇ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋ ਕੇ ਕੁਹਾੜੀ ਨਾਲ ਆਪਣੇ ਪਿਤਾ ‘ਤੇ ਹਮਲਾ ਕਰ ਦਿੱਤਾ ਸੀ। ਝੜਪ ਦੌਰਾਨ ਉਸ ਦਾ ਭਰਾ ਸੁਖਪਾਲ ਸਿੰਘ ਅਤੇ ਮਾਂ ਜ਼ਖਮੀ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਦੇ ਜ਼ਖਮੀ ਹੋਏ ਪੁੱਤਰ ਸੁਖਪਾਲ ਸਿੰਘ ਦੇ ਬਿਆਨਾਂ ‘ਤੇ ਪਿਤਾ ਦਾ ਕਤਲ ਕਰਨ ਵਾਲੇ ਦੂਜੇ ਪੁੱਤਰ ਰਾਏ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲਿਸ ਨੇ ਇਸ ਦੇ ਬਾਅਦ ਹੀ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਮੁਲਜ਼ਮ ਰਾਏ ਸਿੰਘ ੳਰਫ਼ ਲਾਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੋਰਟ ‘ਚ ਪੇਸ਼ ਕੀਤਾ ਜਾਣਾ ਹੈ।