ਹੱਡ ਚੀਰਵੀਂ ਪੈਣ ਲੱਗੀ ਠੰਢ, ਜਨਜੀਵਨ ਹੋ ਰਿਹਾ ਪ੍ਰਭਾਵਿਤ
ਪਿਛਲੇ ਕੁਝ ਦਿਨਾਂ
Publish Date: Thu, 01 Jan 2026 07:46 PM (IST)
Updated Date: Thu, 01 Jan 2026 07:47 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿੱਚ ਹੱਡ ਚੀਰਵੀਂ ਠੰਢ ਪੈਣੀ ਸ਼ੁਰੂ ਹੋ ਗਈ ਹੈ। ਅੱਜ ਭਾਵੇਂਕਿ ਬੂੰਦਾਂ ਬਾਂਦੀ ਸਵੇਰੇ ਹੋਈ, ਪਰ ਇਸ ਨਾਲ ਮੌਸਮ ’ਚ ਹੋਰ ਵੀ ਜ਼ਿਆਦਾ ਠੰਢਕ ਆ ਗਈ ਹੈ। ਸਵੇਰੇ ਅਤੇ ਸ਼ਾਮ ਨੂੰ ਇਹ ਠੰਢ ਹੋਰ ਜ਼ਿਆਦਾ ਵੱਧ ਰਹੀ ਹੈ। ਇਸ ਠੰਢ ਕਾਰਨ ਇੱਕ ਪਾਸੇ ਜਿੱਥੇ ਆਮ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਉੱਥੇ ਹੀ ਪਸ਼ੂਆਂ ਅਤੇ ਪੰਛੀਆਂ ਲਈ ਵੀ ਮੁਸ਼ਕਿਲਾਂ ਵਧਣ ਲੱਗੀਆਂ ਹਨ। ਮਜ਼ਦੂਰ ਵਰਗ ਨੂੰ ਵੀ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਠੰਢ ਨਾਲ ਲੋਕਾਂ ਦੀਆਂ ਅਤੇ ਪਸ਼ੂਆਂ ਦੀਆਂ ਮੁਸ਼ਕਿਲਾਂ ਵੱਧਦੀਆਂ ਹਨ, ਪਰ ਫ਼ਸਲਾਂ ਲਈ ਇਹ ਲਾਹੇਵੰਦ ਹੈ। ਪਿੰਡ ਭੈਣੀਬਾਘਾ ਦੇ ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸਵੇਰ ਵੇਲੇ ਧੁੰਦ ਪੈ ਰਹੀ ਹੈ, ਪਰ ਅੱਜ ਹਲਕੀ ਬੂੰਦਾਂਬਾਦੀ ਹੋਈ। ਪਰ ਵਧ ਰਹੀ ਠੰਢ ਕਣਕ ਅਤੇ ਹੋਰ ਖੇਤੀ ਫ਼ਸਲਾਂ ਲਈ ਚੰਗੀ ਹੈ।