ਨਗਰ ਕੌਂਸਲ ਕਰਚਮਾਰੀਆਂ ਤੇ ਦੁਕਾਨਦਾਰਾਂ ’ਚ ਤਕਰਾਰਬਾਜ਼ੀ, ਹੋਇਆ ਹੰਗਾਮਾ
ਮਾਨਸਾ ਸ਼ਹਿਰ ਵਿੱਚ
Publish Date: Thu, 05 Mar 2026 10:01 PM (IST)
Updated Date: Thu, 05 Mar 2026 10:02 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਵਿੱਚ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੇ ਬਾਹਰ ਟੋਇਆਂ ਨੂੰ ਭਰਨ ਲਈ ਕੀਤੇ ਜਾ ਰਹੇ ਕੰਮ ’ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਨਗਰ ਕੌਂਸਲ ਵੱਲੋਂ ਬੁਲਡੋਜ਼ਰ ਲਿਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੁਕਾਨਦਾਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿੱਚ ਤਕਰਾਰਬਾਜ਼ੀ ਦੀ ਵੀਡੀਓ ਵਾਇਰਲ ਹੋਈ ਹੈ। ਮਾਨਸਾ ਸ਼ਹਿਰ ਦੇ 12 ਹੱਟਾਂ ਚੌਕ ਵਿੱਚ ਇੱਕ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ’ਤੇ ਟੋਏ ਨੂੰ ਭਰਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਬੁਲਡੋਜ਼ਰ ਲਿਆ ਕੇ ਕੰਮ ਬੰਦ ਕਰਵਾ ਦਿੱਤਾ ਅਤੇ ਸੜਕ ’ਤੇ ਪਾਏ ਗਏ ਮਟੀਰੀਅਲ ਨੂੰ ਬਲਡੋਜ਼ਰ ਦੇ ਨਾਲ ਉਖਾੜ ਦਿੱਤਾ ਗਿਆ। ਮਾਮਲਾ ਇਨ੍ਹਾਂ ਵੱਧ ਗਿਆ ਕਿ ਦੁਕਾਨਦਾਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਹੋਈ ਹੈ। ਉਧਰ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰ ਤੋਂ ਹੀ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ। ਉਨ੍ਹਾਂ ਜਾ ਕੇ ਦੇਖਿਆ ਤਾਂ ਨਗਰ ਕੌਂਸਲ ਵੱਲੋਂ ਕੰਮ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਖੁਦ ਨਾਜਾਇਜ਼ ਕਬਜ਼ੇ ਛੱਡ ਦੇਣ ਨਹੀਂ ਤਾਂ ਨਗਰ ਕੌਂਸਲ ਨੂੰ ਕਾਰਵਾਈ ਕਰਨੀ ਪਵੇਗੀ।