ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮ ਹੋਣ ਲੱਗੇ ਉਮੀਦਵਾਰ
ਮਾਨਸਾ ਸ਼ਹਿਰ
Publish Date: Sat, 03 Jan 2026 07:59 PM (IST)
Updated Date: Sun, 04 Jan 2026 04:14 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਸਥਾਨ ਸ਼ਹਿਰ ’ਚ ਪਿਛਲੇ ਦਿਨ੍ਹੀਂ ਨਵੀਂ ਵਾਰਡਬੰਦੀ ਨੂੰ ਲੈ ਕੇ ਚੱਲੇ ਸੰਘਰਸ਼ ਦੇ ਬਾਅਦ ਪੁਰਾਣੀ ਵਾਰਡਬੰਦੀ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਦੇ ਬਾਅਦ ਹੁਣ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰ ਪਹਿਲਾਂ ਹੀ ਸਰਗਰਮੀ ਦਿਖਾਉਣ ਲੱਗੇ ਹਨ। ਭਾਵੇਂ ਅਜੇ ਨਗਰ ਕੌਂਸਲ ਚੋਣਾਂ ਦੀ ਅਜੇ ਕੋਈ ਤਾਰੀਖ ਵੀ ਮੁਕਰਰ ਨਹੀਂ ਹੋਈ, ਫ਼ਿਰ ਵੀ ਆਪਣੀਆਂ ਕਮਰਾਂ ਉਮੀਦਵਾਰਾਂ ਨੇ ਕੱਸ ਲਈਆਂ ਹਨ। ਜਿੱਥੇ ਵਾਰਡਾਂ ਵਿੱਚ ਉਮੀਦਵਾਰ ਸਰਗਰਮ ਦਿਖਾਈ ਦੇਣ ਲੱਗੇ ਹਨ, ਉਥੇ ਹੀ ਸਿਆਸੀ ਪਾਰਟੀਆਂ ਹਰ ਵਾਰਡ ਵਿੱਚ ਸੂਹ ਲੈਣ ਲੱਗੀਆਂ ਹਨ। ਇੱਥੇ ਦੱਸਣਯੋਗ ਹੈ ਕਿ ਉਮੀਦਵਾਰਾਂ ਆਪਣੇ ਆਪਣੇ ਵਾਰਡਾਂ ਵਿੱਚ ਵੋਟਰਾਂ ਤੱਕ ਪਹੁੰਚ ਕਰਨ ਲੱਗੇ ਹਨ ਅਤੇ ਉਨ੍ਹਾਂ ਨੂੰ ਆਪਣੇ ਭਰੋਸੇ ’ਚ ਲੈਣ ਲਈ ਮਿਲਵਰਤਨ ਕਰਨ ਲੱਗੇ ਹਨ। ਭਾਵੇਂਕਿ ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ, ਪਰ ਇਸ ਦੇ ਨਾਲ ਹੀ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਸਿਆਸੀ ਗਰਮਾਹਟ ਹੌਲੀ-ਹੌਲੀ ਭਖਣ ਲੱਗੀ ਹੈ।