ਪਾਈਪਲਾਈਨ ’ਚ ਲੀਕੇਜ਼ ਕਾਰਨ ਸੜਕ ’ਤੇ ਖੜ੍ਹਿਆ ਪਾਣੀ, ਲੋਕ ਪਰੇਸ਼ਾਨ
ਮਾਨਸਾ ਸ਼ਹਿਰ ਦੇ ਜਵਾਹਰਕੇ ਰੋਡ
Publish Date: Thu, 05 Feb 2026 08:12 PM (IST)
Updated Date: Thu, 05 Feb 2026 08:14 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਸ਼ਹਿਰ ਦੇ ਜਵਾਹਰਕੇ ਰੋਡ ’ਤੇ ਵਾਟਰ ਵਰਕਸ ਵੱਲੋਂ ਪਾਈ ਗਈ ਪਾਈਪ ਲਾਈਨ ਲੀਕੇਜ਼ ਹੋ ਗਈ। ਇਸ ਕਾਰਨ ਸੜਕ ’ਤੇ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਸੜਕ ’ਤੇ ਜਮ੍ਹਾਂ ਪਾਣੀ ਕਾਰਨ ਇੱਕ ਸਵਿਫਟ ਕਾਰ ਸੜਕ ’ਤੇ ਬਣੇ ਟੋਏ ’ਚ ਫ਼ਸ ਗਈ। ਹਾਲਾਂਕਿ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਕਾਰ ਮਾਲਕ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਜਵਾਹਰਕੇ ਰੋਡ ’ਤੇ ਕੁੱਝ ਸਮਾਂ ਪਹਿਲਾਂ ਵਾਟਰ ਵਰਕਸ ਦੀ ਨਵੀਂ ਪਾਈਪਲਾਈਨ ਪਾਈ ਗਈ ਸੀ। ਇਹ ਲੀਕੇਜ਼ ਕਾਰਨ ਸੜਕ ’ਤੇ ਪਾਣੀ ਜਮ੍ਹਾਂ ਹੋ ਗਿਆ ਅਤੇ ਉਸ ਦੀ ਕਾਰ ਟੋਏ ਵਿੱਚ ਫਸ ਗਈ। ਉਨ੍ਹਾਂ ਕਿਹਾ ਕਿ ਇਸ ਬਾਰੇ ਅਧਿਕਾਰੀਆਂ ਨੂੰ ਵੀ ਪਹਿਲਾਂ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਪਰ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਇਸ ਵੱਲ ਧਿਆਨ ਦੇਵੇ ਅਤੇ ਜਲਦੀ ਤੋਂ ਜਲਦੀ ਪਾਈਪਲਾਈਨ ਦੀ ਮੁਰੰਮਤ ਕਰ ਕੇ ਸੜਕ ’ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ। ਇਸ ਨਿਕਾਸੀ ਦੇ ਕਾਰਨ ਆਮ ਲੋਕਾਂ ਨੂੰ ਰਾਹਤ ਮਿਲੇਗੀ।