ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖ਼ਸਤਾ, ਲੋਕ ਪਰੇਸ਼ਾਨ
ਸ਼ਹਿਰ ਦੀਆਂ ਸੜਕਾਂ ਦੀ ਹਾਲਤ
Publish Date: Thu, 26 Mar 2026 08:11 PM (IST)
Updated Date: Thu, 26 Mar 2026 08:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼ਹਿਰ ਦੀਆਂ ਸੜਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ। ਇਨ੍ਹਾਂ ਟੁੱਟੀਆਂ ਸੜਕਾਂ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਹਿਮਦਪੁਰ ਰੋਡ ਅਤੇ ਬੱਸ ਸਟੈਂਡ ਤੋਂ ਗੁਰੂ ਨਾਨਕ ਕਾਲਜ ਨੂੰ ਜਾਂਦੀ ਸੜਕ ਦੀ ਸੜਕ ਹੇਠਾਂ ਪਾਏ ਸੀਵਰੇਜ਼ ਦੇ ਢੱਕਣ ਟੁੱਟਣ ਕਾਰਨ ਦੋ ਥਾਵਾਂ ’ਤੇ ਵੱਡੇ ਟੋਏ ਬਣ ਚੁੱਕੇ ਹਨ, ਜਿਸ ਕਾਰਨ ਹਾਦਸਾ ਵਾਪਰਨ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਪਰ ਸਬੰਧਿਤ ਅਧਿਕਾਰੀਆਂ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਤੇ ਜੋ ਕਿਸੇ ਹਾਦਸੇ ਦੀ ਉਡੀਕ ਵਿਚ ਹਨ। ਸੀਵਰੇਜ਼ ਦੇ ਢੱਕਣ ਟੁੱਟਣ ਕਾਰਨ ਉਨ੍ਹਾਂ ਦੇ ਨੇੜੇ ਸੜਕ ਵੀ ਧੱਸ ਚੁੱਕੀ ਹੈ। ਹਾਦਸਾ ਵਾਪਰ ਸਕਦਾ ਹੈ।