ਘਰ ਦੇ ਬਾਹਰੋਂ ਬਿਜਲੀ ਦਾ ਮੀਟਰ ਚੋਰੀ, ਕੇਸ ਦਰਜ
ਮਾਨਸਾ ਸ਼ਹਿਰ ਦੇ ਵਾਰਡ
Publish Date: Sun, 18 Jan 2026 06:07 PM (IST)
Updated Date: Mon, 19 Jan 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੇ ਵਾਰਡ ਨੰਬਰ. 15 ਦੇ ਲੋਕ ਉਸ ਸਮੇਂ ਹੈਰਾਨ ਹੋ ਗਏ, ਜਦ ਇੱਕ ਘਰ ਦੇ ਬਾਹਰ ਖੰਭੇ ‘ਤੇ ਲੱਗਿਆ ਬਿਜਲੀ ਦਾ ਮੀਟਰ ਚੋਰ ਪੁੱਟ ਕੇ ਲੈ ਗਏ। ਘਰ ਦੇ ਪਰਿਵਾਰਕ ਨੇ ਸਾਰੀ ਰਾਤ ਹਨ੍ਹੇਰੇ ’ਚ ਕੱਟੀ, ਜਦ ਉਹ ਸਵੇਰੇ ਬਾਹਰ ਆਏ। ਉਨ੍ਹਾਂ ਨੂੰ ਬਿਜਲੀ ਦਾ ਮੀਟਰ ਪੁੱਟਣ ਦਾ ਪਤਾ ਲੱਗਾ। ਵੇਰਵੇ ਅਨੁਸਾਰ ਮਾਨਸਾ ਸ਼ਹਿਰ ਦੇ ਵਾਰਡ-15 ਦੇ ਅਸ਼ੋਕ ਕੁਮਾਰ ਦੇ ਲੜਕੇ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਦਾ ਬਾਹਰ ਖੰਭੇ ’ਤੇ ਲੱਗਿਆ ਬਿਜਲੀ ਦਾ ਮੀਟਰ ਹੀ ਪੁੱਟਿਆ ਗਿਆ ਅਤੇ ਉਹ ਮੀਟਰ ਪੁੱਟ ਕੇ ਨਾਲ ਹੀ ਕੋਈ ਲੈ ਗਿਆ। ਰਾਤ ਨੂੰ ਬਿਜਲੀ ਸਪਲਾਈ ਖਰਾਬ ਹੋਣ ਦਾ ਭੁਲੇਖਾ ਰਿਹਾ ਅਤੇ ਜਦ ਸਵੇਰੇ ਦੇਖਿਆ ਤਾਂ ਖੰਭੇ ’ਤੇ ਬਿਜਲੀ ਦਾ ਮੀਟਰ ਹੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਇਸ ਘਟਨਾ ਨੂੰ ਰਾਤ ਵੇਲੇ ਅੰਜ਼ਾਮ ਦਿੱਤਾ। ਉਥੇ ਲੱਗੇ ਬਾਕੀ ਬਿਜਲੀ ਮੀਟਰਾਂ ਨੂੰ ਹੱਥ ਨਹੀਂ ਲਾਇਆ। ਹੁਣ ਬਿਜਲੀ ਦਾ ਨਵਾਂ ਮੀਟਰ ਲਗਵਾਉਣ ਲਈ ਕਾਫ਼ੀ ਦਿੱਕਤਾਂ ਆਉਣਗੀਆਂ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਮੌਕਾ ਦੇਖਿਆ ਹੈ। ਉਨ੍ਹਾਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਜਲਦ ਫੜੇ ਜਾਣ ਦੀ ਮੰਗ ਕੀਤੀ ਹੈ।