ਦੋ ਗੱਡੀਆਂ ਦੀ ਟੱਕਰ, ਇੱਕ ਜ਼ਖ਼ਮੀ
ਪਿੰਡ ਗੁਰਨੇ ਕਲਾਂ ਕੋਲ ਤੇਜ਼
Publish Date: Fri, 09 Jan 2026 04:55 PM (IST)
Updated Date: Fri, 09 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਗੁਰਨੇ ਕਲਾਂ ਕੋਲ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਦੂਜੀ ਗੱਡੀ ਵਿੱਚ ਗੱਡੀ ਮਾਰੀ। ਇਸ ਨਾਲ ਦੂਜੀ ਗੱਡੀ ਦਾ ਚਾਲਕ ਜ਼ਖ਼ਮੀ ਹੋ ਗਿਆ। ਥਾਣਾ ਸਦਰ ਬੁਢਲਾਡਾ ਪੁਲਿਸ ਨੇ ਤੇਜ਼ ਰਫ਼ਤਾਰ ਗੱਡੀ ਲਿਆ ਕੇ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਲੇਡੀਜ਼ ਏਐੱਸਆਈ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਅਕਾਸ਼ਦੀਪ ਸਿੰਘ ਵਾਸੀ ਮਹਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਦੁਆਰਾ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਆਪਣੀ ਗੱਡੀ ਕਰੇਟਾ ਨੰਬਰੀ ਐੱਚਆਰ 10ਏਵੀ 2583 ’ਤੇ ਪਿੰਡ ਗੁਰਨੇ ਕਲਾਂ ਪੁੱਜਿਆ ਤਾਂ ਸਾਹਮਣੇ ਤੋਂ ਬੁਢਲਾਡਾ ਸਾਇਡ ਤੋਂ ਇੱਕ ਗਰੇ ਰੰਗ ਦੀ ਕਰੇਟਾ ਗੱਡੀ ਪੀਬੀ 31ਜ਼ੈੱਡ 8199 ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ। ਬੜੀ ਤੇਜ਼ ਰਫ਼ਤਾਰ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਇੱਕਦਮ ਮੁਦੱਈ ਦੀ ਗੱਡੀ ਵਿੱਚ ਲਿਆ ਮਾਰੀ। ਜਿਸ ਤੇ ਮੁਦੱਈ ਦੇ ਸੱਟਾਂ ਲੱਗੀਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਦੱਈ ਅਕਾਸ਼ਦੀਪ ਸਿੰਘ ਦੇ ਬਿਆਨਾਂ ’ਤੇ ਆਸ਼ੂਤੋਸ਼ ਵਾਸੀ ਭੀਖੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।