22 ਸਾਲ ਬਾਅਦ ਪੰਜਾਬ ਨੂੰ ਮਿਲਿਆ ਕੁਸ਼ਤੀ ’ਚ ਚਾਂਦੀ ਦਾ ਮੈਡਲ
ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ
Publish Date: Sun, 12 Apr 2026 06:30 PM (IST)
Updated Date: Mon, 13 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਦੇ ਜੰਮਪਲ ਸੰਦੀਪ ਸਿੰਘ ਮਾਨ ਨੇ ਕਿਰਗੀਸਤਾਨ ‘ਚ ਚੱਲ ਰਹੀ 22ਵੀਂ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਹਿੱਸਾ ਲੈਂਦਿਆਂ ਜਪਾਨ ਦੇ ਨਾਲ ਸਖ਼ਤ ਮੁਕਾਬਲਾ ਕਰਦੇ ਹੋਏ ਚਾਂਦੀ ਦਾ ਮੈਡਲ ਹਾਸਲ ਕੀਤਾ। ਇਹ ਮੈਡਲ ਭਾਰਤ ਦੇ ਹਿੱਸੇ 22 ਸਾਲਾਂ ਬਾਅਦ ਆਇਆ ਹੈ। ਸੰਦੀਪ ਮਾਨਸਾ ਦਾ ਜੰਮਪਲ ਹੋਣ ਕਾਰਨ ਲੋਕਾਂ ’ਚ ਖੁਸ਼ੀ ਦੀ ਲਹਿਰ ਫ਼ੈਲ ਗਈ ਹੈ।ਸੰਦੀਪ ਦਾ ਮੁਕਾਬਲਾ ਦੇਰ ਸ਼ਾਮ ਕਿਰਗਿਸਤਾਨ ਵਿਖੇ ਜਪਾਨ ਦੇ ਪਹਿਲਵਾਨ ਨਾਲ ਹੋਇਆ। ਮੁਕਾਬਲੇ ’ਚ ਦੋਵੇਂ ਬਰਾਬਰ ਰਹੇ, ਪਰ ਤਕਨੀਕੀ ਆਧਾਰ ’ਤੇ ਜਪਾਨ ਦੇ ਪਹਿਲਵਾਨ ਨੂੰ ਸੋਨ ਤਗਮਾ ਮਿਲਿਆ। ਸਰਪੰਚ ਦਰਸ਼ਨ ਸਿੰਘ ਅਤੇ ਸਮੂਹ ਪੰਚਾਇਤ ਨੇ ਵੀ ਸੰਦੀਪ ਸਿੰਘ ਮਾਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਮਾਨ ਖੇਡ ਵਿਭਾਗ ’ਚ ਕੋਚ ਵੱਜੋਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਉਸ ਨੂੰ ਹੋਰ ਤਰੱਕੀ ਦਿੱਤੀ ਜਾਵੇ। ਇਸ ਖਿਡਾਰੀ ਨੇ ਮਾਨਸਾ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਹੈ। ਖਿਡਾਰੀ ਦੇ ਕੋਚ ਸ਼ਾਹਬਾਜ਼ ਸਿੰਘ ਨੇ ਵੀ ਸੰਦੀਪ ਸਿੰਘ ਨੂੰ ਵਧਾਈ ਦਿੱਤੀ ਹੈ।