9 ਸਾਲਾ ਬੱਚੀ ’ਤੇ ਕੁੱਤਿਆਂ ਦਾ ਹਮਲਾ, ਬੁਰ੍ਹੀ ਤਰ੍ਹਾਂ ਜ਼ਖ਼ਮੀ
ਮਾਨਸਾ ਦੇ ਬੁਢਲਾਡਾ ਦੇ ਪਿੰਡ ਬੱਛੋਆਣਾ
Publish Date: Tue, 17 Mar 2026 08:35 PM (IST)
Updated Date: Wed, 18 Mar 2026 04:14 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਬੁਢਲਾਡਾ ਦੇ ਪਿੰਡ ਬੱਛੋਆਣਾ ‘ਚ 9 ਸਾਲਾ ਸੁਖਮਨ ਕੌਰ ਬੱਚੀ ’ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਬੁਢਲਾਡਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਵੇਰਵੇ ਅਨੁਸਾਰ 9 ਸਾਲਾ ਬੱਚੀ ਆਪਣੀ ਦਾਦੀ ਨਾਲ ਖੇਤ ਜਾ ਰਹੀ ਸੀ। ਇਸ ਦਾਦੀ ਪਾਸੇ ਹੋਈ ਤਾਂ ਕੁੱਤਿਆਂ ਨੇ ਉਸ ਬੱਚੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਨਾਲ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਉਸ ਨੂੰ ਬੁਢਲਾਡਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਗੰਭੀਰ ਹਾਲਤ ਹੋਣ ’ਤੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।