ਬਰੇਟਾ ਇਲਾਕੇ ਦੀਆਂ ਸਮੱਸਿਆਵਾਂ ਕੀਤੀਆਂ ਜਾਣ ਹੱਲ
ਬਰੇਟਾ ਇਲਾਕੇ ਨੂੰ ਮਾਨਸਾ
Publish Date: Tue, 24 Feb 2026 07:07 PM (IST)
Updated Date: Wed, 25 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ਇਲਾਕੇ ਨੂੰ ਮਾਨਸਾ ਜ਼ਿਲ੍ਹੇ ਦਾ ਅਤੀ ਪੱਛੜਿਆ ਇਲਾਕਾ ਗਿਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਚੰਗੀ ਸਿੱਖਿਆ, ਚੰਗੀ ਸਿਹਤ ਤੇ ਵਧੀਆ ਰੁਜ਼ਗਾਰ ਦੀਆਂ ਸਹੂਲਤਾਂ ਦੀ ਘਾਟ ਹੈ। ਭਾਵੇਂ ਇਸ ਇਲਾਕੇ ਦੇ ਨੌਜਵਾਨ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾਉਣ ਵਿੱਚ ਆਪਣੇ ਦਮ ’ਤੇ ਸਫ਼ਲ ਹੋਏ ਹਨ। ਪਰ ਅੱਜ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਇਸ ਇਲਾਕੇ ਨਾਲ਼ ਮਤਰੇਈ ਮਾਂ ਵਾਲ਼ਾ ਸਲੂਕ ਹੀ ਕੀਤਾ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਪਹਿਲਕਦਮੀ ਹੋਈ ਹੈ, ਪਰ ਅਜੇ ਵੀ ਕਈ ਵੱਡੇ ਮਸਲੇ ਮੂੰਹ ਅੱਡੀ ਖੜ੍ਹੇ ਹਨ। ਰੇਲਵੇ ਫਲਾਈਓਵਰ ਦੀ ਅਣਹੋਂਦ ਵਿਕਾਸ ’ਚ ਵੱਡਾ ਅੜਿੱਕਾ ਹੈ। ਗੋਬਿੰਦਪੁਰਾ ਥਰਮਲ ਵਾਲ਼ੀ ਜੰਗਲ ਬਣੀ ਜ਼ਮੀਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇੱਥੇ ਕੋਈ ਰੁਜ਼ਗਾਰ ਮੁਖੀ ਪ੍ਰੋਜੈਕਟ ਲਗਾਉਣ ਦੀ ਤੁਰੰਤ ਲੋੜ ਹੈ। ਇਲਾਕਾ ਵਿਕਾਸ ਕਮੇਟੀ ਦੇ ਆਗੂਆਂ ਦਸੌਂਧਾ ਸਿੰਘ ਬਹਾਦਰਪੁਰ, ਸੰਜੀਵ ਗੋਇਲ, ਖਜਾਨਚੀ ਸ਼ਰਮਾ, ਸਹਿਜਪਾਲ ਸਿੰਘ, ਜਗਰਾਜ ਸਿੰਘ, ਕ੍ਰਿਸ਼ਨ ਰੰਘੜਿਆਲ, ਭੀਮ ਸਿੰਘ ਮੰਡੇਰ ਆਦਿ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਮਸਲਿਆਂ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ।