ਭਾਜਪਾ ਆਗੂ ਨੇ ਜਤਾਇਆ ਵਿਰੋਧ
16 ਅਪ੍ਰੈਲ 2026 ਨੂੰ ਸਥਾਨਕ
Publish Date: Fri, 17 Apr 2026 07:44 PM (IST)
Updated Date: Sat, 18 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 16 ਅਪ੍ਰੈਲ 2026 ਨੂੰ ਸਥਾਨਕ ਸਰਕਾਰ ਵਿਭਾਗ ਵੱਲੋਂ ਕੀਤੀ ਗਈ ਨੋਟੀਫ਼ਿਕੇਸ਼ਨ ਜੋ ਪੰਜਾਬ ਦੀਆਂ ਵੱਖ-ਵੱਖ 33 ਨਗਰ ਕੌਂਸਲਾਂ ਵਿੱਚ ਵਾਰਡਾਂ ਦੀ ਰਿਜ਼ਰਵੇਸ਼ਨ ਸਬੰਧੀ ਹੈ, ਦਾ ਭਾਰਤੀ ਜਨਤਾ ਪਾਰਟੀ ਸਰਕਲ 2 ਮਾਨਸਾ ਦੇ ਪ੍ਰਧਾਨ ਤੇ ਮੌਜੂਦਾ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਵੱਡਾ ਵਿਰੋਧ ਜਤਾਇਆ ਹੈ। ਮੌਜੂਦਾ ਕੌਂਸਲਰ ਅਨੁਸਾਰ ਇਹ ਰਿਜਰਵੇਸ਼ਨ ਬਿਨਾ ਨਿਯਮਾਂ ਤੋਂ ਤੇ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਦਾ ਸਬੂਤ ਹੈ। ਮਾਨਸਾ ਅਤੇ ਖਰੜ ਦੋ ਨਗਰ ਕੌਂਸਲਾਂ ਇਹੋ ਜਿਹੀਆਂ ਹਨ, ਜਿਨ੍ਹਾਂ ਦੋਨਾਂ ਵਿੱਚ 27- 27 ਵਾਰਡ ਹਨ, ਪਰ ਦੋਨਾਂ ਦੀ ਰਿਜ਼ਰਵੇਸ਼ਨ ਵੱਖਰੀ-ਵੱਖਰੀ ਹੈ। ਦੂਜਾ ਜਿਨ੍ਹਾਂ ਵਾਰਡਾਂ ਵਿੱਚ ਐਸਸੀ ਜਾਂ ਓਬੀਸੀ ਲਈ ਰਿਜ਼ਰਵ ਹਨ। ਉਨ੍ਹਾਂ ਵਰਗ ਵਿੱਚ ਰਿਜ਼ਰਵੇਸ਼ਨ ਨਾਲ ਸਬੰਧਤ ਵੋਟਰਾਂ ਦੀ ਗਿਣਤੀ ਨਾਮਾਤਰ ਹੀ ਹੈ ਜਿਵੇਂ ਨਗਰ ਕੌਂਸਲ ਮਾਨਸਾ ਦਾ ਵਾਰਡ ਨੰਬਰ. 24 ਹੈ, ਜਿੱਥੇ ਓਬੀਸੀ ਵੋਟਰ ਨਾ ਮਾਤਰ ਹੀ ਹਨ। ਸਰਕਾਰ ਪੱਖੀ ਆਗੂਆਂ ਦੀ ਇਸ ਦਖਲ ਅੰਦਾਜ਼ੀ ਨਾਲ ਕੀਤੀ ਗਈ ਰਿਜ਼ਰਵੇਸ਼ਨ ਦਾ ਡੱਟਵਾਂ ਕਰਾਂਗੇ ਅਤੇ ਮਾਣਯੋਗ ਹਾਈਕੋਰਟ ਦਾ ਸਹਾਰਾ ਵੀ ਲਵਾਂਗੇ।