ਲਾਪਤਾ ਨੌਜਵਾਨ ਦੀ ਲਾਸ਼ ਰਜਬਾਹੇ ’ਚੋਂ ਮਿਲੀ
ਪਿੰਡ ਭਾਵਾ ਦੇ ਲਾਪਤਾ
Publish Date: Thu, 22 Jan 2026 07:43 PM (IST)
Updated Date: Thu, 22 Jan 2026 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਿੰਡ ਭਾਵਾ ਦੇ ਲਾਪਤਾ ਨੌਜਵਾਨ ਦੀ ਲਾਸ਼ ਰਜਬਾਹੇ ’ਚੋਂ ਮਿਲੀ ਹੈ। ਵੇਰਵੇ ਅਨੁਸਾਰ ਸਤਿਗੁਰ ਸਿੰਘ 25 ਸਾਲਾ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਕੁੱਝ ਦਿਨ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ। ਰਜਬਾਹੇ ’ਚੋਂ ਮਿਲੀ ਲਾਸ਼ ਤੋਂ ਬਾਅਦ ਕੁਲਰੀਆਂ ਪੁਲਿਸ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਸਤਿਗੁਰ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਲਾਸ਼ ਬੋਹਾ ਰਜਬਾਹੇ ’ਚੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।