ਸੜਕ ਹਾਦਸੇ ’ਚ ਐੱਸਐੱਸਐੱਫ ਦੀ ਚੌਕਸੀ ਨਾਲ ਬਚੀ ਜਾਨ
ਮਾਨਸਾ – ਬਰਨਾਲਾ ਰੋਡ ‘ਤੇ ਇੱਕ
Publish Date: Tue, 17 Mar 2026 06:49 PM (IST)
Updated Date: Wed, 18 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ–ਬਰਨਾਲਾ ਰੋਡ ‘ਤੇ ਇੱਕ ਸੜਕ ਹਾਦਸਾ ਸਾਹਮਣੇ ਆਇਆ, ਜਿੱਥੇ ਇੱਕ ਵਾਹਨ ਅਚਾਨਕ ਅਸੰਤੁਲਿਤ ਹੋ ਕੇ ਦਰੱਖਤ ਨਾਲ ਟਕਰਾ ਗਿਆ। ਹਾਦਸਾ ਕਾਫ਼ੀ ਗੰਭੀਰ ਸੀ, ਪਰ ਮੌਕੇ ’ਤੇ ਮੌਜੂਦ ਸੜਕ ਸੁਰੱਖਿਆ ਫ਼ੋਰਸ ਦੀ ਚੌਕਸ ਕਾਰਵਾਈ ਦੇ ਚੱਲਦਿਆਂ ਜ਼ਖਮੀ ਵਿਅਕਤੀ ਨੂੰ ਤੁਰੰਤ ਸੰਭਾਲ ਲਿਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਗੱਡੀ ਦੇ ਟਕਰਾਉਣ ਬਾਅਦ ਹਾਲਾਤ ਗੰਭੀਰ ਹੋ ਸਕਦੇ ਸਨ, ਪਰ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਨੇ ਬਿਨਾ ਦੇਰ ਕੀਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੀੜ੍ਹਤਾਂ ਨੂੰ ਸਮੇਂ ’ਤੇ ਮਦਦ ਪਹੁੰਚਾਈ। ਮੁੱਢਲੀ ਸਹਾਇਤਾ ਮਿਲਣ ਨਾਲ ਜ਼ਖਮੀ ਦੀ ਜਾਨ ਬਚਨ ਦੀ ਉਮੀਦ ਜਤਾਈ ਜਾ ਰਹੀ ਹੈ। ਸਥਾਨਕ ਲੋਕਾਂ ਨੇ ਸੜਕ ਸੁਰੱਖਿਆ ਫ਼ੋਰਸ ਦੇ ਯਤਨਾਂ ਦੀ ਸ਼ਲਾਘਾ ਕੀਤੀ।