ਦਿਲਜੋਤ ਕੌਰ ਨੂੰ ਨਿਆਂ ਦਿਵਾਉਣ ਲਈ ਕਰਾਂਗੇ ਯਤਨ
ਮਾਨਸਾ ਬਾਰ ਐਸੋਸੀਏਸ਼ਨ ਦਾ ਵਫਦ ਏਡੀਸੀਪੀ
Publish Date: Wed, 21 Jan 2026 08:26 PM (IST)
Updated Date: Thu, 22 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਬਾਰ ਐਸੋਸੀਏਸ਼ਨ ਦਾ ਵਫ਼ਦ ਏਡੀਸੀਪੀ ਲੁਧਿਆਣਾ ਜਸ਼ਨਦੀਪ ਸਿੰਘ ਗਿੱਲ ਨੂੰ ਦਿਲਜੋਤ ਕੌਰ ਦੀ ਹੋਈ ਸ਼ੱਕੀ ਮੌਤ ਬਾਰੇ ਮਿਲਿਆ। ਵਫ਼ਦ ਦੀ ਅਗਵਾਈ ਗੁਰਦਾਸ ਸਿੰਘ ਮਾਨ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਐਡਵੋਕੇਟ ਮਨਿੰਦਰ ਸਿੰਘ, ਬਲਵੀਰ ਕੌਰ ਐਡਵੋਕੇਟ ਤੇ ਐਡਵੋਕੇਟ ਨੀਸ਼ ਮਿਲੇ। ਵਫ਼ਦ ਨੂੰ ਏਡੀਸੀਪੀ ਲੁਧਿਆਣਾ ਨੇ ਦੱਸਿਆ ਕਿ ਵਿਸਰਾ ਰਿਪੋਰਟ ਆਉਣੀ ਬਾਕੀ ਹੈ। ਡੀਐੱਮਸੀ ਹਸਪਤਾਲ ਦੇ ਰਿਕਾਰਡ ਅਨੁਸਾਰ ਦਿਲਜੋਤ ਕੌਰ ਦੇ ਦਾਖ਼ਲ ਹੋਣ ਦਾ ਕਾਰਨ ਪੈਕਰੀਆਸ ਦੀ ਬਿਮਾਰੀ ਹੋਣਾ ਦੱਸਿਆ। ਇਕ ਸੁਸਾਈਡ ਨੋਟ ਮਿਲਿਆ ਹੈ, ਉਸ ਦੀ ਸੱਚਾਈ ਦਾ ਪਤਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਾਰ ਐਸੋਸੀਏਸ਼ਨ ਦੀ ਮੰਗ ’ਤੇ ਏਡੀਸੀਪੀ ਨੇ ਸ਼ੱਕੀ ਵਿਅਕਤੀਆਂ ਦੇ ਫ਼ੋਨ ਨੰਬਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਨਾਲ ਹੀ ਦਿਲਜੋਤ ਕੌਰ ਨਾਲ ਹੋਈ ਸ਼ੱਕੀ ਵਿਅਕਤੀਆਂ ਦੀ ਚੈਟ ਦਾ ਰਿਕਾਰਡ ਕਢਵਾਉਣ ਦੀ ਮੰਗ ਕੀਤੀ। ਵਿਸਰਾ ਰਿਪੋਰਟ ਜਲਦ ਮੰਗਵਾਉਣ ਲਈ ਅਪੀਲ ਕੀਤੀ। ਸੁਸਾਈਡ ਨੋਟ ਦਾ ਮਿਲਾਨ ਦਿਲਜੋਤ ਕੌਰ ਦੇ ਸਰਕਾਰੀ ਰਿਕਾਰਡ ’ਚ ਕਿਸੇ ਰਿਕਾਰਡ ਜਿਵੇਂ ਬੈਂਕ ਵਿੱਚ ਕੀਤੇ ਦਸਤਖ਼ਤ ਨਾਲ ਕਰਵਾਇਆ ਜਾਵੇ। ਏਡੀਸੀਪੀ ਲੁਧਿਆਣਾ ਨੇ ਇਨ੍ਹਾਂ ਚਾਰਾਂ ਮੰਗਾਂ ਨੂੰ ਤੁਰੰਤ ਮੰਨਦਿਆਂ ਜ਼ਰੁਰੀ ਵਿਭਾਗੀ ਪੱਤਰ ਲਿਖ ਦਿੱਤੇ। ਦਿਲਜੋਤ ਕੌਰ ਇਨਸਾਫ਼ ਦਾ ਭਰੋਸਾ ਦਿੱਤਾ। ਬਾਰ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਦਿਲਜੋਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਪ੍ਰਬੰਧ ਕਰਨਗੇ।