ਮਾਨਸਾ ‘ਚ ਮੀਂਹ ਕਾਰਨ ਸੜਕਾਂ ‘ਤੇ ਜਮ੍ਹਾਂ ਹੋਇਆ ਪਾਣੀ, ਲੋਕ ਪਰੇਸ਼ਾਨ
ਮਾਨਸਾ ਵਿੱਚ ਰਾਤੀ
Publish Date: Wed, 08 Apr 2026 06:54 PM (IST)
Updated Date: Thu, 09 Apr 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੇ ਰਾਤੀ ਪਏ ਤੇਜ਼ ਮੀਂਹ ਕਾਰਨ ਸ਼ਹਿਰ ‘ਚ ਕਈ ਜਗ੍ਹਾ ਪਾਣੀ ਜਮ੍ਹਾਂ ਹੋ ਗਿਆ, ਜਿਸ ਨਾਲ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਨਿਕਾਸੀ ਦੀ ਸਮੱਸਿਆ ਕਾਰਨ ਮਾਨਸਾ ਵਾਸੀ ਨਾਰਾਜ਼ ਨਜ਼ਰ ਆਏ ਤੇ ਪ੍ਰਸ਼ਾਸਨ ਤੋਂ ਜਲਦ ਹੱਲ ਦੀ ਮੰਗ ਕੀਤੀ। ਸਥਾਨਕ ਲੋਕਾਂ ਮੁਤਾਬਕ ਰਾਤੀ ਹੋਈ ਭਾਰੀ ਮੀਂਹ ਪੈਣ ਤੋਂ ਬਾਅਦ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ, ਡੀਸੀ ਰਿਹਾਇਸ਼ ਤੇ ਤਿੰਨ ਕੋਨੀ ਨੇੜੇ ਤੋਂ ਇਲਾਵਾ ਕੁਝ ਸੜਕਾਂ ’ਤੇ ਖੱਡਿਆਂ ਵਿੱਚ ਪਾਣੀ ਇਕੱਠਾ ਹੋ ਗਿਆ। ਇਸ ਕਾਰਨ ਉਥੋਂ ਲੰਘਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਾਜਵਿੰਦਰ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਪਾਣੀ ਨਿਕਾਸੀ ਦੀ ਇਹ ਸਮੱਸਿਆ ਜਲਦ ਤੋਂ ਜਲਦ ਹੱਲ ਕੀਤੀ ਜਾਵੇ, ਨਹੀਂ ਤਾਂ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਣਗੀਆਂ।