50 ਨੌਜਵਾਨਾਂ ਨੇ ਪਰਿਵਾਰਾਂ ਸਮੇਤ ਫੜਿਆ ਭਾਜਪਾ ਦਾ ਪੱਲਾ
ਮਾਨਸਾ ਦੇ 50 ਨੌਜਵਾਨ ਭਾਜਪਾ ’ਚ ਹੋਏ ਸ਼ਾਮਲ
Publish Date: Tue, 20 Jan 2026 06:01 PM (IST)
Updated Date: Wed, 21 Jan 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : 50 ਦੇ ਕਰੀਬ ਵਿਅਕਤੀ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਪ੍ਰੇਮ ਸਾਗਰ ਭੋਲਾ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਆਪਣਾ ਜਨ-ਆਧਾਰ ਲਗਾਤਾਰ ਵਧਾ ਰਹੀ ਹੈ। ਨੌਜਵਾਨ ਭਾਜਪਾ ਨਾਲ ਜੁੜ ਰਹੇ ਹਨ ਤੇ ਭਵਿੱਖ ’ਚ ਭਾਜਪਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜੇਗੀ। ਇਸ ਦੌਰਾਨ ਸਾਬਕਾ ਕੌਸਲਰ ਸਮਸ਼ੇਰ ਸਿੰਘ,ਮੁਨੀਸ਼ ਕੁਮਾਰ,ਅਰੁਣ ਕੁਮਾਰ, ਮਹਿੰਦਰ ਕੁਮਾਰ, ਸੱਤਾ ਰਾਮ, ਸੰਜੇ ਕੁਮਾਰ,ਈਸ਼ਵਰ ਕੁਮਾਰ, ਦਿਲਸ਼ੇਰ ਕੁਮਾਰ, ਬੰਟੀ ਕੁਮਾਰ ਅਤੇ ਲਖਵਿੰਦਰ ਕੁਮਾਰ ਆਦਿ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜ ਕੇ ਪਾਰਟੀ ਦੀਆਂ ਨੀਤੀਆਂ ’ਚ ਭਰੋਸਾ ਪ੍ਰਗਟਾਇਆ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਨੌਜਵਾਨ ਵਰਗ ਦੀ ਦਿਲਚਸਪੀ ਤੇ ਭਵਿੱਖ ਭਾਜਪਾ ਵਿੱਚ ਨਜ਼ਰ ਆ ਰਿਹਾ ਹੈ ਤੇ ਭਾਜਪਾ ਹੀ ਪੰਜਾਬ ਨੂੰ ਤਰੱਕੀ ਦੇ ਸਕਦੀ ਹੈ। 50 ਦੇ ਕਰੀਬ ਨੌਜਵਾਨਾਂ ਨੇ ਆਪਣੇ ਪਰਿਵਾਰਾਂ ਸਮੇਤ ਭਾਜਪਾ ਦਾ ਫੁੱਲ ਫੜ੍ਹਿਆ ਹੈ। ਇਸ ਮੌਕੇ ਅਮਰਜੀਤ ਕਟੌਦੀਆਂ, ਸਤੀਸ਼ ਗੋਇਲ, ਵਿਨੋਦ ਕਾਲੀ, ਮੱਖਣ ਲਾਲ, ਪਾਲਾ ਰਾਮ ਪਰੋਚਾ, ਅਸ਼ੀਸ ਅਗਰਵਾਲ ਵੀ ਮੌਜੂਦ ਸਨ।