ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜ਼ੇ ਤੋਂ ਲੋਕ ਔਖੇ
ਮਾਨਸਾ ਸ਼ਹਿਰ ਵਿੱਚ ਦੁਕਾਨਾਂ
Publish Date: Sun, 18 Jan 2026 08:17 PM (IST)
Updated Date: Mon, 19 Jan 2026 04:21 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਵਿਚ ਦੁਕਾਨਾਂ ਦੇ ਬਾਹਰ ਸਮਾਨ ਰੱਖ ਕੇ ਕਈ ਜਗ੍ਹਾ ਦੁਕਾਨਦਾਰਾਂ ਵੱਲੋਂ ਨਾਜਾਇਜ਼ ਥਾਂ ਰੋਕ ਕੇ ਕਬਜ਼ੇ ਕੀਤੇ ਹੋਏ ਹਨ ਅਤੇ ਇਸ ਕਾਰਨ ਟ੍ਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਲਿਆ ਜਾਂਦਾ ਹੈ ਤੇ ਸੜਕਾਂ ’ਤੇ ਖੜ੍ਹੀਆਂ ਰੇਹੜੀਆਂ ਅਤੇ ਬੱਸ ਅੱਡੇ ਦੇ ਅੱਗੇ ਖੜ੍ਹੇ ਆਟੋ ਵੀ ਟ੍ਰੈਫ਼ਿਕ ਵਿੱਚ ਵੱਡਾ ਵਿਘਨ ਪੈਦਾ ਕਰ ਰਹੇ ਹਨ। ਦੁਪਹਿਰ ਵੇਲੇ ਵੱਡੇ ਜਾਮਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਕਾਫੀ ਸਮਾਂ ਜਾਮ ਵਿੱਚ ਫਸੇ ਰਹਿਣਾ ਪੈਂਦਾ ਹੈ। ਖ਼ਾਸ ਤੌਰ ’ਤੇ ਬੱਸ ਅੱਡੇ ਦੇ ਅੱਗੇ ਖੜ੍ਹੇ ਆਟੋਆਂ ਕਾਰਨ ਬੱਸਾਂ ਦੇ ਆਉਣ–ਜਾਣ ਤੇ ਹੋਰ ਵਾਹਨਾਂ ਦੀ ਆਵਾਜਾਈ ਵਿੱਚ ਭਾਰੀ ਰੁਕਾਵਟ ਪੈਦਾ ਹੋ ਰਹੀਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਟ੍ਰੈਫ਼ਿਕ ਵਿਵਸਥਾ ਨੂੰ ਸੁਚੱਜਾ ਬਣਾਉਣ ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੁਰੰਤ ਧਿਆਨ ਦੇਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।