- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂ.ਪੀ.ਐਸ.ਸੀ. ਪ੍ਰੀਖਿਆ ਵਿੱਚੋਂ 136ਵਾਂ ਰੈਂਕ

-ਕਿਹਾ, ਜੇਕਰ ਮਨ ’ਚ ਕੁਝ ਕਰਨ ਦਾ ਧਾਰ ਲਈਏ ਤਾਂ ਇਕ ਨਾ ਇਕ ਦਿਨ ਜ਼ਰੂਰ ਮਿਲਦੀ ਹੈ ਸਫਲਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ
ਯੂ.ਪੀ.ਐਸ.ਸੀ. ਪ੍ਰੀਖਿਆ ਵਿੱਚੋਂ 136ਵਾਂ ਰੈਂਕ ਹਾਸਲ ਕਰਨ ਵਾਲੀ ਮਨਪ੍ਰੀਤ ਕੌਰ ਧਲੇਵਾਂ ਦਾ ਉਨਾਂ ਦੇ ਨਾਨਕੇ ਘਰ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਚਾਅ ਨਹੀਂ ਚੱਕਿਆ ਜਾ ਰਿਹਾ। ਮਨਪ੍ਰੀਤ ਕੌਰ ਦੇ ਨਾਨਕੇ ਘਰ ਤੇ ਪਿੰਡਾਂ ਦੇ ਲੋਕਾਂ ਨੇ ਉਸ ਦਾ ਢੋਲ ਢਮੱਕਾ ਤੇ ਮਠਿਆਈਆਂ ਵੰਡ ਕੇ ਸਵਾਗਤ ਕੀਤਾ। ਮਨਪ੍ਰੀਤ ਕੌਰ ਨੇ ਦੇਸ਼ ਪੱਧਰੀ ਵੱਕਾਰੀ ਯੂਪੀਐੱਸਸੀ ਪ੍ਰੀਖਿਆ ’ਚ ਪਛੜੇ ਕਹੇ ਜਾਂਦੇ ਇਲਾਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਤੋਂ ਝੰਡਾ ਗੱਡਿਆ ਹੈ, ਉਸ ਨੂੰ ਸਨਮਾਨਿਤ ਕਰਨ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਹਰ ਕੋਈ ਉਸਨੂੰ ਆਪਣੀ ਧੀ ਦੱਸ ਕੇ ਸਮਰੱਥਾ ਮੁਤਾਬਿਕ ਬਣਦਾ ਮਾਣ-ਸਨਮਾਨ ਦੇ ਰਿਹਾ ਹੈ।
ਬੁਢਲਾਡਾ ਦੇ ਪਿੰਡ ਅਹਿਮਦਪੁਰ ਵਿਖੇ ਉਸ ਦੇ ਨਾਨਕੇ ਘਰ ਜਦੋਂ ਮਨਪ੍ਰੀਤ ਕੌਰ ਨੂੰ ਬੁਲਾਇਆ, ਤਾਂ ਪੂਰਾ ਪਿੰਡ ਪੱਬਾਂ ਭਾਰ ਹੋ ਗਿਆ ਹੈ, ਜਿਨ੍ਹਾਂ ਦੇ ਨਾਨਾ ਜੀ ਬੋਗਾ ਸਿੰਘ ਚਹਿਲ, ਲੀਲਾ ਸਿੰਘ, ਛੱਜੂ ਸਿੰਘ, ਨਾਨੀ ਬਲਜੀਤ ਕੌਰ, ਪ੍ਰਕਾਸ਼ ਕੌਰ, ਮਾਮਾ ਹਰਪ੍ਰੀਤ ਸਿੰਘ ਪੀਤਾ, ਮਨਜੀਤ ਸਿੰਘ, ਜਸਪਾਲ ਸਿੰਘ, ਮਾਮੀ ਜਸਪ੍ਰੀਤ ਕੌਰ ਤੇ ਸਤਵੀਰ ਕੌਰ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਉਸ ਦੀ ਯੂਪੀਐੱਸਸੀ ਵਿਚ ਵੱਡੀ ਪ੍ਰਾਪਤੀ ਹੋਰਨਾਂ ਬੱਚਿਆਂ, ਵਿਦਿਆਰਥੀਆਂ ਤੇ ਪੜਾਕੂਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਜੇਕਰ ਅਸੀਂ ਮਨ ਵਿਚ ਕੁਝ ਕਰਨ ਦਾ ਠਾਨ ਲਈਏ ਤਾਂ ਇੱਕ ਨਾ ਇੱਕ ਦਿਨ ਸਫਲਤਾ ਸਾਨੂੰ ਜ਼ਰੂਰ ਮਿਲਦੀ ਹੈ। ਮਨਪ੍ਰੀਤ ਕੌਰ ਦਾ ਸਨਮਾਨ ਫ਼ਖ਼ਰ ਵਾਲਾ ਹੈ ਇਹ ਮਾਣ ਹੈ ਕਿ ਉਸਦੀ ਇਹ ਸਫਲਤਾ ਨੂੰ ਲੈ ਕੇ ਸਾਰਾ ਇਲਾਕਾ ਖੁਸ਼ੀਆਂ ਮਾਣ ਰਿਹਾ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਨਾਨਕਿਆਂ ਨਾਲ ਬੱਚਿਆਂ ਦਾ ਮੋਹ ਅਤੇ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੁੰਦਾ। ਨਾਨਕੇ ਘਰ ਦਾ ਇਹ ਸਨਮਾਨ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਜੋ ਉਸ ਨੂੰ ਸਾਰੀ ਉਮਰ ਪ੍ਰੇਰਿਤ ਤੇ ਹੋਰ ਮਿਹਨਤ ਤਰੱਕੀ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ।
ਇਸ ਮੌਕੇ ਸਨਮਾਨਿਤ ਕਰਨ ਵਾਲਿਆਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬੇਦਾਰ ਬਲਕਰਨ ਸਿੰਘ ਬਾਬਾ ਕਸ਼ੋਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਗੱਗੀ, ਸੁਸਾਇਟੀ ਦੇ ਪ੍ਰਧਾਨ ਦਰੋਗਾ ਸਿੰਘ, ਗੁਰਤੇਜ ਸਿੰਘ ਬਾਬੇ ਕਾ ਗੁਰਤੇਜ ਸਿੰਘ ਟਮਾਣਾ ਜਰਨੈਲ ਸਿੰਘ ਚਹਿਲ, ਹਰਭਜਨ ਸਿੰਘ ਵੰਸ਼ ਜੱਗਰ ਸਿੰਘ ਅਜੈਬ ਸਿੰਘ ਚਹਿਲ, ਖਾਲਸਾ ਜਗਮੇਲ ਸਿੰਘ, ਖੇਮ ਸਿੰਘ ਜਟਾਣਾਂ, ਗੁਰਦੀਪ ਸਿੰਘ, ਜਿਉਣਾ ਸਿੰਘ, ਮੇਵਾ ਸਿੰਘ,ਗੁਰਪ੍ਰੀਤ ਸਿੰਘ ਧਲੇਵਾਂ, ਰਘਵੀਰ ਸਿੰਘ ਧਲੇਵਾਂ, ਠਾਕਰ ਸਿੰਘ ਦਾਤੇਵਾਸ, ਭੋਲਾ ਸਿੰਘ ਫਫੜੇ, ਸੈਕਟਰੀ ਕਰਮਜੀਤ ਸਿੰਘ ਸੈਕਟਰੀ, ਰੂਪ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ, ਇਲਾਵਾ ਨਗਰ ਨਿਵਾਸੀ ਚਹਿਲ ਪਰਿਵਾਰ ਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਮੌਜੂਦ ਸਨ।