ਸਿੱਖਿਆ ਕਲਾ ਮੰਚ ਵੱਲੋਂ ਮਨਪ੍ਰੀਤ ਕੌਰ ਸਨਮਾਨਿਤ
ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ
Publish Date: Wed, 11 Mar 2026 06:32 PM (IST)
Updated Date: Thu, 12 Mar 2026 04:07 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਯੂਪੀਐੱਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 136ਵਾਂ ਹਾਸਲ ਕਰਕੇ ਇੰਡਿਅਨ ਪੁਲਿਸ ਸਰਵਿਸ (ਆਈਪੀਐੱਸ) ਕੇਡਰ ਚੁਣਨ ਵਾਲੀ ਹੋਣਹਾਰ ਧੀ ਮਨਪ੍ਰੀਤ ਕੌਰ ਧਲੇਵਾਂ ਦਾ ਸਿੱਖਿਆ ਕਲਾ ਮੰਚ ਮਾਨਸਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖਿਆ ਕਲਾ ਮੰਚ ਮਾਨਸਾ ਦੇ ਚੇਅਰਮੈਨ ਐਡਵੋਕੇਟ ਡਾ. ਸੰਦੀਪ ਘੰਡ ਅਤੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਮਨਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਮੁਬਾਰਕਬਾਦ ਦਿੱਤੀ। ਮਨਪ੍ਰੀਤ ਕੌਰ ਦੀ ਇਹ ਵੱਡੀ ਕਾਮਯਾਬੀ ਮਾਨਸਾ ਜ਼ਿਲ੍ਹੇ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਐਡਵੋਕੇਟ ਡਾ. ਸੰਦੀਪ ਘੰਡ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦਿਆਂ ਨਾਲ ਇਹ ਉੱਚੀ ਮੰਜ਼ਿਲ ਹਾਸਲ ਕੀਤੀ ਹੈ, ਜੋ ਕਿ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਆਸ ਜਤਾਈ ਕਿ ਮਨਪ੍ਰੀਤ ਕੌਰ ਇੱਕ ਇਮਾਨਦਾਰ ਅਤੇ ਨਿਡਰ ਆਈਪੀਐਸ ਅਧਿਕਾਰੀ ਵਜੋਂ ਦੇਸ਼ ਅਤੇ ਸਮਾਜ ਦੀ ਸੇਵਾ ਕਰੇਗੀ। ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਵੀ ਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਨੌਜਵਾਨਾਂ ਨੂੰ ਉੱਚੇ ਲਕਸ਼ ਪ੍ਰਾਪਤ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸ ਮੌਕੇ ਮਨਪ੍ਰੀਤ ਕੌਰ ਨੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਮਿਹਨਤ, ਲਗਨ ਅਤੇ ਧੀਰਜ ਨਾਲ ਆਪਣੇ ਸੁਪਨੇ ਪੂਰੇ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਦੇ ਦਾਦਾ ਉਜਾਗਰ ਸਿੰਘ, ਦਾਦੀ ਛਿੰਦਰ ਕੌਰ, ਪਿਤਾ ਸੁਖਦੇਵ ਸਿੰਘ, ਮਾਤਾ ਗੁਰਮੀਤ ਕੌਰ, ਹਰਵਿੰਦਰ ਸਿੰਘ ਟੀਚਰ ਆਦਰਸ਼ ਸਕੂਲ ਭੂਪਾਲ ਗੁਰਵਿੰਦਰ ਸਿੰਘ ਵੀ ਸ਼ਾਮਲ ਸਨ।