ਮਨਪ੍ਰੀਤ ਕੌਰ ਧਲੇਵਾਂ ਨੇ ਧੀਆਂ ਦਾ ਰੁਤਬਾ ਵਧਾਇਆ : ਚਹਿਲ
ਯੂ.ਪੀ.ਐਸ.ਸੀ ਪ੍ਰੀਖਿਆ ਵਿੱਚ ਉਚਾ ਰੈਂਕ
Publish Date: Tue, 24 Mar 2026 06:48 PM (IST)
Updated Date: Wed, 25 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਯੂ.ਪੀ.ਐਸ.ਸੀ ਪ੍ਰੀਖਿਆ ਵਿੱਚ ਉਚਾ ਰੈਂਕ ਹਾਸਿਲ ਕਰਨ ਵਾਲੀ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਦਾ ਸਨਮਾਨ ਕਰਦਿਆਂ ‘ਆਪ’ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਮਾਲਵਾ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਧੀਆਂ ਦਾ ਰੁਤਬਾ ਵਧਾਇਆ ਹੈ। ਅੱਜ ਧੀ ਸਮਾਜ ਵਿੱਚ ਕੁੜੀਆਂ ਨੂੰ ਪੈਦਾ ਹੋਣ ਤੋਂ ਰੋਕਿਆ ਤੇ ਉਨ੍ਹਾਂ ਦੇ ਜਨਮ ਤੇ ਅਫਸੋਸ ਕੀਤਾ ਜਾਂਦਾ ਹੈ। ਅੱਜ ਮਨਪ੍ਰੀਤ ਕੌਰ ਦਾ ਸਨਮਾਨ, ਉਸਦੀ ਪ੍ਰਾਪਤੀ ਤੇ ਸਫਲਤਾ ਦੱਸਦੀ ਹੈ ਕਿ ਧੀਆਂ ਕਿਸੇ ਤੋਂ ਕਿਸੇ ਖੇਤਰ ਵਿੱਚ ਪਿੱਛੇ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਕਾਰੀ ਯੂਪੀਐੱਸਸੀ ਪ੍ਰੀਖਿਆ ’ਚ ਮਨਪ੍ਰੀਤ ਕੌਰ ਨੇ ਝੰਡੇ ਗੱਡੇ। ਉਹ ਹੁਣ ਉਚ ਅਫਸਰ ਬਣਕੇ ਦੇਸ਼ ਦੀ ਸੇਵਾ ਕਰੇਗੀ। ਬੇਹੱਦ ਫਸਵੇਂ ਮੁਕਾਬਲੇ ਵਾਲੀ ਦੇਸ਼ ਪੱਧਰੀਆਂ ਇਸ ਪ੍ਰੀਖਿਆ ਦਾ ਹਿੱਸਾ ਬਣਨਾ ਹੀ ਆਮ ਘਰਾਂ ਦੇ ਬੱਚਿਆਂ ਲਈ ਸੁਪਨਾ ਹੈ, ਪਰ ਮਨਪ੍ਰੀਤ ਕੌਰ ਇਸ ਵਿੱਚ ਸਫ਼ਲਤਾ, ਕਾਮਯਾਬੀ ਹਾਸਲ ਕਰਕੇ ਆਪਣੀਆਂ ਪੜਨ ਲਗਨ ਪ੍ਰਤਿਭਾ ਨਾਲ ਦੱਸ ਦਿੱਤਾ ਕਿ ਕੁੜੀਆਂ-ਧੀਆਂ ਨੂੰ ਮੌਕੇ ਮਿਲਣ ਤਾਂ ਉਹ ਉਚੀਆਂ ਬੁਲੰਦੀਆਂ ਨੂੰ ਛੂਹ ਸਕਦੀਆਂ ਹਨ। ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਇਕ ਕਿਸਾਨ ਦੀ ਧੀ ਨੇ ਪੇਂਡੂ ਮਾਹੌਲ ’ਚ ਇਸ ਪ੍ਰੀਖਿਆ ਦੀ ਤਿਆਰੀ ਕਰਕੇ ਇਤਿਹਾਸ ਸਿਰਜ ਧਰਿਆ ਹੈ, ਉਸਦੀ ਇਸ ਸਫਲਤਾ ਨੂੰ ਲੈ ਕੇ ਪੂਰਾਂ ਮਾਨਸਾ ਜ਼ਿਲ੍ਹਾ ਆਪਣੀ ਧੀ ਕਹਿਣ ਦਾ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਲਈ ਇਹ ਸਨਮਾਨ ਤੁਛ ਹਨ,ਪਰ ਉਸਦੀ ਮਿਹਨਤ ਦਾ ਮਾਣ ਸਤਿਕਾਰ ਹੈ ਤਾਂ ਕਿ ਉਸ ਵਾਂਗ ਭਵਿੱਖ ਵਿੱਚ ਹੋਰ ਵੀਡੀਓ ਧੀਆਂ ਪੁੱਤਰ ਸੇਧ ਲੈ ਕੇ ਸਫਲਤਾ ਹਾਸਲ ਕਰ ਸਕਣ। ਇਸ ਦੌਰਾਨ ਮਨਪ੍ਰੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸ ਲਈ ਇਕ ਮੈਮੇਂਟੋ ਮਾਤਰ ਨਹੀਂ ਹੈ, ਬਲਕਿ ਖੁਸ਼ੀ ਤੇ ਮਾਣ ਦਾ ਉਹ ਦਸਤਾਵੇਜ਼ ਹੈ, ਦੋ ਉਸਨੂੰ ਹੋਰ ਲਗਣ ਨਾਲ ਭਵਿੱਖ ਵਿੱਚ ਅਫ਼ਸਰ ਬਣਕੇ ਇਮਾਨਦਾਰੀ ਨਾਲ ਲੋਕ ਸੇਵਾ ਹਿੱਤ ਨੌਕਰੀ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰੇਗਾ।